ਸਰਕਾਰ ਨੇ ਦਿੱਤੀ ਮਨਜ਼ੂਰੀ, 25 ਲੱਖ ਔਰਤਾਂ ਨੂੰ ਮੁਫ਼ਤ ਮਿਲੇਗਾ LPG ਕੁਨੈਕਸ਼ਨ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 22 ਸਤੰਬਰ, ਦੇਸ਼ ਕਲਿੱਕ ਬਿਓਰੋ :

ਕੇਂਦਰ ਸਰਕਾਰ ਵੱਲੋਂ 25 ਲੱਖ ਔਰਤਾਂ ਨੂੰ ਮੁਫਤ ਗੈਸ ਸਿਲੰਡਰ ਕੁਨੈਕਸ਼ਨ ਦੇਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਉਜਵਲਾ ਯੋਜਨਾ ਦਾ ਵਿਸਥਾਰ ਕਰਦੇ ਹੋਏ 25 ਲੱਖ ਔਰਤਾਂ ਨੂੰ ਮੁਫਤ ਐਲਪੀਜੀ ਕੁਨੈਕਸ਼ਨ ਜਾਰੀ ਕਰੇਗੀ। ਸਰਕਾਰ ਨੇ ਵਿੱਤੀ ਸਾਲ 2025-26 ਦੌਰਾਨ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ 25 ਲੱਖ ਨਵੇਂ ਐਲਪੀਜੀ ਕੁਨੈਕਸ਼ਨ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ਨਵਰਾਤਰੀ ਦੇ ਪਾਵਨ ਮੌਕੇ ਉਤੇ ਮੈਂ ਉਜਵਲਾ ਪਰਿਵਾਰ ਨਾਲ ਜੁੜੀਆਂ ਸਾਰੀਆਂ ਮਾਵਾਂ ਅਤੇ ਭੈਣਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹੈ। ਇਹ ਕਦਮ ਨਾ ਸਿਰਫ ਉਨ੍ਹਾਂ ਨੂੰ ਇਸ ਪਾਵਨ ਪਰਵ ਉਤੇ ਆਨੰਦ ਪ੍ਰਦਾਨ ਕਰੇਗਾ, ਸਗੋਂ ਔਰਤਾਂ ਦੇ ਸਸ਼ਕਤੀਕਰਨ ਪ੍ਰਤੀ ਸਾਡੇ ਸੰਕਲਪ ਨੂੰ ਵੀ ਮਜਬੂਤ ਕਰਦਾ ਹੈ।

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਨਵਰਾਤਰੀ ਦੀ ਸ਼ੁਰੂਆਤ ਨਾਲ, ਉਜਵਲਾ ਯੋਜਨਾ ਦੇ ਤਹਿਤ 25 ਲੱਖ ਜਮਾਂ ਮੁਕਤ ਰਸੋਈ ਗੈਸ ਕੁਨੈਕਸ਼ਨ ਪ੍ਰਦਾਨ ਕਰਨ ਦਾ ਫੈਸਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਔਰਤਾਂ ਪ੍ਰਤੀ ਦੇਵੀ ਦੁਰਗਾ ਦੇ ਸਮਾਨ  ਸਨਮਾਨ ਦੀ ਪ੍ਰਤੀਬਧਤਾ ਦਾ ਇਕ ਹੋਰ ਪ੍ਰਮਾਣ ਹੈ। ਇਹ ਮਾਵਾਂ ਅਤੇ ਭੈਣਾਂ ਦੇ ਸਨਮਾਨ ਅਤੇ ਸਸ਼ਕਤੀਕਰਨ ਦੇ ਸਾਡੇ ਸੰਕਲਪ ਨੁੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਐਕਸ ਉਤੇ ਇਕ ਪੋਸਟ ਵਿੱਚ ਦੱਸਿਆ ਕਿ ਇਨ੍ਹਾਂ ਨਵੇਂ 25 ਲੱਖ ਕੁਨੈਕਸ਼ਨ ਨਾਲ ਦੇਸ਼ ਭਰ ਵਿੱਚ ਉਜਵਲਾ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਵਧਕੇ 10.60 ਕਰੋੜ ਹੋ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।