ਵਿਧਾਇਕ ਸੇਖੋਂ ਨੇ ਕੋਟਕਪੂਰਾ ਰੋਡ ਵਾਲੀਆਂ ਨਹਿਰਾਂ ਤੇ ਬਣੇ ਨਵੇਂ ਪੁਲਾਂ ਦਾ ਪੰਜ ਪਿਆਰਿਆਂ ਤੋਂ ਕਰਵਾਇਆ ਉਦਘਾਟਨ

Punjab

ਫ਼ਰੀਦਕੋਟ 23 ਸਤੰਬਰ, ਦੇਸ਼ ਕਲਿੰਕ ਬਿਓਰੋ 

 ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਤੇ ਨਗਰ ਕੀਰਤਨ ਦੌਰਾਨ ਕੋਟਕਪੂਰਾ ਰੋਡ ਵਾਲੀਆਂ ਨਹਿਰਾਂ ਤੇ ਬਣੇ ਨਵੇਂ ਪੁਲਾਂ ਦਾ ਉਦਘਾਟਨ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਪੰਜ ਪਿਆਰਿਆਂ ਤੋਂ ਕਰਵਾਇਆ ਅਤੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਭਾਗਾਂ ਵਾਲਾ ਦਿਨ ਹੈ, ਲੋਕਾਂ ਦਾ ਪ੍ਰਾਜੈਕਟ ਲੋਕਾਂ ਨੂੰ ਲੋਕ ਅਰਪਣ ਕਰਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਵੀ ਪ੍ਰਾਪਤ ਕਰ ਰਹੇ ਹਾਂ ।

ਉਨ੍ਹਾਂ ਲੋਕਾਂ ਨੂੰ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਹਲਕੇ ਦੀ ਨੁਹਾਰ ਬਦਲਣ ਲਈ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਜਿਸ ਸਦਕਾ ਅੱਜ ਇਹਨਾਂ ਨਵੇਂ ਪੁਲਾਂ ਦਾ ਉਦਘਾਟਨ ਨਗਰ ਕੀਰਤਨ ਦੌਰਾਨ ਪੰਜ ਪਿਆਰਿਆਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੀ ਉਸਾਰੀ ਨਾਲ ਜਿੱਥੇ ਲੋਕਾਂ ਨੂੰ ਟਰੈਫਿਕ ਤੋਂ ਨਿਜਾਤ ਮਿਲੇਗੀ ਉਥੇ ਹੀ ਭੀੜ ਕਾਰਨ ਵਾਪਰਦੇ ਹਾਦਸਿਆਂ ਤੇ ਵੀ ਠੱਲ੍ਹ ਪਵੇਗੀ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਸ਼ਹਿਰ ਦੇ ਇਹ ਪੁੱਲ ਲਗਭਗ 21 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ।

ਇਸ ਉਪਰੰਤ ਵਿਧਾਇਕ ਸ. ਸੇਖੋਂ ਅਤੇ ਉਨ੍ਹਾਂ ਦੀ ਧਰਮਪਤਨੀ ਬੀਬੀ ਬੇਅੰਤ ਕੌਰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਨਤਮਸਤਕ ਹੋਏ। ਸ.ਸੇਖੋਂ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਦੀ ਬਾਣੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ। ਅਸੀਂ ਉਨ੍ਹਾਂ ਦੀ ਬਾਣੀ ਨੂੰ ਪੜੀਏ, ਅਮਲ ਕਰੀਏ ਅਤੇ ਆਪਣਾ ਜੀਵਨ ਸੁਖਾਲਾ ਬਣਾਈਏ। 

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ.ਅਮਨਦੀਪ ਸਿੰਘ ਬਾਬਾ, ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਸ.ਰਮਨਦੀਪ ਸਿੰਘ ਮੁਮਾਰਾ,ਗੁਰਪ੍ਰੀਤ ਸੱਗੂ, ਪ੍ਰੀਤਮ ਸਿੰਘ, ਸੁਰਿੰਦਰ ਸਿੰਘ ਸਾਧਾਵਾਲਾ, ਅਮਰਜੀਤ ਸਿੰਘ, ਸਰਬਜੀਤ ਸਿੰਘ ਬਰਾੜ, ਰਵਦੀਪ ਸਿੰਘ ਘੋਨੀਵਾਲਾ, ਗੁਰਜੰਟ ਸਿੰਘ ਚੀਮਾ,ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ ਸਰਪੰਚ, ਹਰਜੀਤ ਸਿੰਘ ਚੰਨੀਆ, ਬੂਟਾ ਚੰਨੀਆ, ਗੁਰਸੇਵਕ ਸਿੰਘ ਕਿਸਾਨ ਵਿੰਗ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।