ਚੰਡੀਗੜ੍ਹ, 24 ਸਤੰਬਰ, ਦੇਸ਼ ਕਲਿੱਕ ਬਿਓਰੋ ;
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ। ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਫੈਸਲਿਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੈਬਨਿਟ ਵਿੱਚ ਜੀਐਸਟੀ 2 ਦੇ ਸਬੰਧ ਵਿੱਚ ਫੈਸਲਾ ਲਿਆ ਗਿਆ ਹੈ। ਜੀਐਸਟੀ ਵਿਚ ਸੋਧਾਂ ਕੀਤੀਆਂ ਗਈਆਂ, ਜਿਸ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਕੇ ਪਾਸ ਕੀਤਾ ਜਾਵੇਗਾ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਐਨਆਈਏ ਦੇ ਤਹਿਤ ਜੋ ਵੱਖ ਵੱਖ ਅਦਾਲਤ ਵਿੱਚ ਕੇਸ ਚਲਦੇ ਹਨ, ਉਨ੍ਹਾਂ ਸਾਰੇ ਕੇਸਾਂ ਦੇ ਨਿਪਟਾਰੇ ਲਈ ਮੋਹਾਲੀ ਵਿੱਖੇ ਵਿਸ਼ੇਸ਼ ਅਦਾਲਤ ਸਥਾਪਤ ਕੀਤੀ ਜਾਵੇਗੀ। ਪੰਜਾਬ ਵਿੱਚ ਐਨਆਈਏ ਦੇ ਸਾਰੇ ਕੇਸ ਇਸ ਸਥਾਪਤ ਅਦਾਲਤ ਵਿੱਚ ਚਲਣਗੇ। ਮੀਟਿੰਗ ਵਿੱਚ ਇਹ ਵੱਡਾ ਫੈਸਲਾ ਕੀਤਾ ਗਿਆ ਹੈ ਕਿ ਖੇਤਾਂ ਵਿੱਚ ਪਗਡੰਡੀਆਂ ਖਾਲੇ ਸਨ, ਕੁਝ ਪਗਡੰਡੀਆਂ ਉਤੇ ਕਿਸੇ ਲੋਕਾਂ ਵੱਲੋਂ ਕਬਜ਼ੇ ਕੀਤੇ ਗਏ ਹਨ ਉਨ੍ਹਾਂ ਦੇ ਪੈਸੇ ਵਸੂਲ ਕੀਤੇ ਜਾਣਗੇ। ਇਹ ਪੈਸੇ ਵਸੂਲ ਕਰਕੇ ਮਿਊਸ਼ਪਲਕਮੇਟੀ ਜਾਂ ਪੰਚਾਇਤ ਨੂੰ ਅੱਧਾ ਪੈਸਾ ਜਾਵੇਗਾ ਅਤੇ ਅੱਧਾ ਪੈਸਾ ਸਰਕਾਰ ਨੂੰ ਆਵੇਗਾ। ਉਨ੍ਹਾਂ ਦੱਸਿਆ ਕਿ ਕਈ ਕਲੌਨੀਨਜ਼ਰਾਂ ਨੇ ਜ਼ਮੀਨ ਅਕੁਆਇਰ ਕਰ ਲਈ ਸੀ, ਉਥੇ ਪਗਡੰਡੀਆਂ ਤੇ ਖਾਲਿਆਂ ਉਤੇ ਵੀ ਕਬਜ਼ਾ ਕਰ ਲਿਆ ਗਿਆ ਸੀ।