ਵਾਪਰੇ ਇਕ ਭਿਆਨਕ ਹਾਦਸੇ ਵਿੱਚ 11ਵੀਂ ਕਲਾਸ ਦੇ 5 ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਸਾਰੇ ਮ੍ਰਿਤਕ ਵਿਦਿਆਰਥੀ ਇਕ ਹੀ ਪਿੰਡ ਦੇ ਰਹਿਣ ਵਾਲੇ ਸਨ।
ਗਯਾਜੀ, 25 ਸਤੰਬਰ, ਦੇਸ਼ ਕਲਿੱਕ ਬਿਓਰੋ :
ਵਾਪਰੇ ਇਕ ਭਿਆਨਕ ਹਾਦਸੇ ਵਿੱਚ 11ਵੀਂ ਕਲਾਸ ਦੇ 5 ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਸਾਰੇ ਮ੍ਰਿਤਕ ਵਿਦਿਆਰਥੀ ਇਕ ਹੀ ਪਿੰਡ ਦੇ ਰਹਿਣ ਵਾਲੇ ਸਨ। ਇਹ ਘਟਨਾ ਬਿਹਾਰ ਦੇ ਜ਼ਿਲ੍ਹਾ ਗਯਾਜੀ ਵਿੱਚ ਵਾਪਰੀ। ਹਾਈ ਸਕੂਲ ਨਾਗਾਰਜੁਨ ਦੇ ਵਿਦਿਆਰਥੀ 11ਵੀਂ ਕਲਾਸ ਦੀ ਪ੍ਰੀਖਿਆ ਦੇਣ ਤੋਂ ਬਾਅਦ 13 ਵਿਦਿਆਰਥੀ ਫਲਗੁ ਨਦੀ ਵਿੱਚ ਉਤਰ ਗਏ। ਬਾਲੂ ਖਨਨ ਨੂੰ ਲੈ ਕੇ ਹੋਏ ਖੱਡੇ ਵਿੱਚ ਫਸ ਜਾਣ ਨਾਲ ਇਕ ਵਿਦਿਆਰਥੀ ਡੁੱਬਣ ਲੱਗਿਆ। ਉਸ ਨੂੰ ਬਚਾਉਣ ਲਈ ਇਕ ਦੇ ਬਾਅਦ ਇਕ ਵਿਦਿਆਰਥੀ ਡੂੰਘੇ ਪਾਣੀ ਵਿੱਚ ਚਲੇ ਗਏ। ਸਾਰੇ ਵਿਦਿਆਰਥੀ ਪਿੰਡ ਵਾਜੀਤਪੁਰ ਦੇ ਰਹਿਣ ਵਾਲੇ ਸਨ।
ਸਥਾਨਕ ਲੋਕਾਂ ਵੱਲੋਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ। ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਰੈਫਰ ਕਰ ਦਿੱਤਾ ਗਿਆ। ਤਿੰਨ ਦੀ ਰਸਤੇ ਵਿੱਚ ਮੌਤ ਹੋ ਗਈ, ਦੋ ਦੀ ਹਸਪਤਾਲ ਵਿੱਚ ਅਤੇ ਦੋ ਦਾ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ।