ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਵਿੱਚ ਸ਼ਮੂਲੀਅਤ ਕਰਕੇ ਦਿੱਤੀ ਹਮਾਇਤ
ਸ੍ਰੀ ਚਮਕੌਰ ਸਾਹਿਬ, 26 ਸਤੰਬਰ, ਦੇਸ਼ ਕਲਿੱਕ ਬਿਓਰੋ :
ਮਿਊਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਕਮੇਟੀ ਅਧੀਨ ਸਫ਼ਾਈ ਸੇਵਕਾਂ ਸਮੇਤ ਵੱਖ-ਵੱਖ ਪੋਸਟਾਂ ਤੇ ਮਸਟੌਰੋਲ ਤੇ ਆਊਟਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਾਉਣ, ਪੰਜਾਬ ਸਰਕਾਰ ਵੱਲੋਂ ਠੇਕੇਦਾਰੀ ਪ੍ਰਥਾ ਅਤੇ ਸੋਲਡ ਵਿਸੇਟ ਮੈਨੇਜਮੈਂਟ ਕਮੇਟੀਆਂ ਰਾਹੀਂ ਸਫਾਈ, ਲਿਫਟਿੰਗ ਅਤੇ ਪ੍ਰੋਸੈਸਿੰਗ ,ਵਾਟਰ ਸਪਲਾਈ, ਸੀਵਰੇਜ਼ ਟਰੀਟਮੈਂਟ ਪਲਾਂਟ, ਇਲੈਕਟੀਸ਼ਨ ਆਦੀ ਕੰਮਾਂ ਨੂੰ ਕਰਾਉਣ ਦੀ ਨੀਤੀ ਵਾਪਸ ਲੈਣ, ਪੁਰਾਣੀ ਪੈਨਸ਼ਨ ਲਾਗੂ ਕਰਨ, ਕਲੇਮ ਬੀਮਾ ਰਸ਼ੀ 20 ਲੱਖ ਰੁਪਏ ਕਰਨ, 15ਵੀਂ ਲੇਬਰ ਕਾਨਫਰੰਸ ਵੱਲੋਂ ਤੈਅ ਕੀਤੀਆਂ ਉਜਰਤਾਂ ਨੂੰ ਲਾਗੂ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕਰਨ, ਦਰਜਾ ਚਾਰ ਮੁਲਾਜ਼ਮਾਂ ਨੂੰ ਤਜਰਬੇ ਦੇ ਅਧਾਰ ਤੇ ਪ੍ਰਮੋਟ ਕਰਨ, ਡੀਏ ਦੀਆਂ ਬਕਾਇਆ ਕਿਸਤਾਂ ਸਮੇਤ ਪੇ ਸਕੇਲਾਂ ਦੇ ਬਕਾਏ ਜਾਰੀ ਕਰਨ, ਮਈ 2011 ਅਤੇ ਐਕਟ 2016 ਮੁਤਾਬਿਕ ਸਮੁੱਚੇ ਕੱਚੇ ਤੇ ਆਟਸੋਰਸਿੰਗ ਕਾਮਿਆ ਤੇ ਲਾਗੂ ਕਰਨ ਆਦਿ ਮੰਗਾਂ ਸਬੰਧੀ, ਸਮੁੱਚੇ ਸਫ਼ਾਈ ਸੇਵਕਾਂ ਅਤੇ ਮੁਲਾਜ਼ਮਾਂ ਦੀ ਹੜਤਾਲ ਦਸਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਅੱਜ ਮੀਉਸਿਪਲ ਮੁਲਾਜ਼ਮ ਯੂਨੀਅਨ ਚਮਕੌਰ ਸਾਹਿਬ ਦੇ ਪ੍ਰਧਾਨ ਰਾਹੁਲ ਕੁਮਾਰ, ਜ਼ਿਲ੍ਹਾ ਰੋਪੜ ਦੇ ਪ੍ਰਧਾਨ ਕੋਸ਼ਿਲ ਕੁਮਾਰ , ਦੀ ਪ੍ਰਧਾਨਗੀ ਹੇਠ ਮੀਉਸੀਪਲ ਦਫਤਰ ਸ੍ਰੀ ਚਮਕੌਰ ਸਾਹਿਬ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ, ਇਸ ਧਰਨੇ ਨੂੰ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸੰਬੰਧਿਤ ਇਫਟੂ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾਈ ਆਗੂ ਮਲਾਗਰ ਸਿੰਘ ਖਮਾਣੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਮੁੱਖ ਮੰਤਰੀ ਨੇ ਕਮੀਆਂ ਦੇ ਵਿਹੜੇ ਵਿੱਚ ਸਟੇਜਾਂ ਤੋਂ ,ਮੱਗਦਾ ਰਹੀ ਬੇ ਸੂਰਜਾ ਕਮੀਆਂ ਦੇ ਵਿਹੜੇ,ਹੇਕ ਲਾ ਕੇ ਗਾਉਂਦੇ ਰਹੇ ਸਨ ਅੱਜ ਦਿੱਲੀ ਦੀਆਂ ਕਾਰਪੋਰੇਟ ਕੰਪਨੀਆਂ ਨੂੰ ਸਫ਼ਾਈ ਅਤੇ ਹੋਰ ਕਮੇਟੀਆਂ ਦੇ ਕੰਮਾਂ ਨੂੰ ਠੇਕੇ ਤੇ ਦੇ ਕੇ ਉਹਨਾਂ ਕਾਮਿਆਂ ਜਿਨਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਬੇਰੁਜ਼ਗਾਰ ਕਰਨ ਦੇ ਫਰਮਾਨ ਜਾਰੀ ਕਰੇ ਕਰ ਰਹੇ ਹਨ ।ਅੱਜ ਅਖੌਤੀ ਇਨਕਲਾਬੀ ਸਰਕਾਰ ਵੀ ਕੇਂਦਰ ਦੀ ਮੋਦੀ ਹਕੂਮਤ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਕੇ ਸਮੁੱਚੇ ਕੱਚੇ ਕਾਮਿਆਂ, ਰੈਗੂਲਰ ਮੁਲਾਜ਼ਮਾਂ, ਪੈਨਸ਼ਨਰਾਂ ਦਾ ਘਾਣ ਕਰ ਰਹੀ, ਰਵੀ ਰਾਏ, ਅਜੇ ਭਟੀ,ਵਿਨੋਦ ਕੁਮਾਰ ਨੰਗਲ, ਮੁਕੇਸ਼ ਕੁਮਾਰ ,ਰਾਜ ਕੁਮਾਰ ,ਰਵੀ ਸ਼ੰਕਰ, ਆਦਿ ਜ਼ਿਲ੍ਹਾ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਮੰਤਰੀ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਬਜਾਏ ਸਗੋਂ ਮਿਊਸੀਪਲ ਆਗੂਆਂ ਤੇ ਸਿਆਸਤ ਕਰਨ ਦੇ ਦੋਸ਼ ਲਾ ਰਹੇ ਹਨ ਇਹਨਾਂ ਕਿਹਾ ਕਿ ਜੇਕਰ ਇਹਨਾਂ ਕਾਮਿਆਂ ਦੇ ਹਿੱਤਾਂ ਦੀ ਰਾਖੀ ਲਈ ਇਹਨਾਂ ਦੇ ਰੁਜਗਾਰ ਦੀ ਗਰੰਟੀ ਲਈ, ਠੇਕੇਦਾਰੀ ਪ੍ਰਥਾ ਬੰਦ ਕਰਕੇ ਸਮੁੱਚੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਾਉਣਾ ਪੁਰਾਣੀ ਪੈਨਸ਼ਨ ਲਾਗੂ ਕਰਾਉਣ ਉਜਰਤਾਂ ਦੇ ਵਿੱਚ ਗੁਜ਼ਾਰੇ ਜੋਗਾ ਵਾਧਾ ਕਰਨ ਦੀਆਂ ਮੰਗਾਂ ਸਰਕਾਰ ਕੋਲ ਉਠਾਉਂਦੇ ਹਨ ਤਾਂ ਇਹ ਸਿਆਸਤ ਸਾਨੂੰ ਮਨਜ਼ੂਰ ਹੈ। ਇਹਨਾਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਨਿਗਮਾ ,ਕੌਂਸਲਾਂ, ਪੰਚਾਇਤਾਂ ਪਾਸੋਂ ਜਬਰੀ ਨਿਜੀਕਰਨ ਦੇ ਪੁਆਏ ਮਤੇ ਨੂੰ ਤੁਰੰਤ ਰੱਦ ਨਾ ਕੀਤਾ ਅਤੇ ਜੇਕਰ ਇਹਨਾਂ ਦੇ ਟੈਂਡਰ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ, ਇਹਨਾਂ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਸਮੂਹ ਧਾਰਮਿਕ ਸਥਾਨਾਂ ਤੇ ਸਫਾਈ ਦਾ ਕੰਮ ਜਾਰੀ ਰੱਖਿਆ ਜਾਵੇਗਾ ਪ੍ਰੰਤੂ ਹੜਤਾਲ ਉਸੇ ਤਰ੍ਹਾਂ ਜਾਰੀ ਰਹੇਗੀ, ਇਸ ਮੌਕੇ ਅਜੇ ਭੱਟੀ ,ਅਨਿਲ ਕੁਮਾਰ ਸੁਨੀਲ ਭੰਡਾਲ, ਅਸ਼ੋਕ ਕੁਮਾਰ, ਮੋਹਨ ਲਾਲ ਚੇਅਰਮੈਨ ,ਪ੍ਰਤਾਪ ਸਿੰਘ ਖੁਸ਼ਪ੍ਰੀਤ ਸਿੰਘ ,ਰਣਜੀਤ ਸਿੰਘ, ਰਮਨਜੀਤ ਸਿੰਘ, ਮੀਨੂ ਰਾਣੀ ,ਰਣਜੀਤ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।