ਮੋਹਾਲੀ: 26 ਸਤੰਬਰ, ਦੇਸ਼ ਕਲਿੱਕ ਬਿਓਰੋ
ਅੱਜ ਸਪੋਰਟਸ ਸਕੂਲ ਘੁੱਦਾ ਵਿਖ਼ੇ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ ) ਬਠਿੰਡਾ ਮਮਤਾ ਖੁਰਣਾ ਜੀ ਰਹਿਨੁਮਾਈ ਹੇਠ ਜ਼ਿਲ੍ਹਾ ਪੱਧਰੀ ਸਕੂਲ ਅਥਲੈਟਿਕਸ ਮੀਟ 2025 ਦੀ ਸ਼ਾਨਦਾਰ ਸ਼ੁਰੂਆਤ ਹੋਈ । ਇਸ ਮੀਟ ਵਿੱਚ ਵੱਖ-ਵੱਖ ਸਕੂਲਾਂ ਦੇ ਸੈਂਕੜੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਉਦਾਘਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ )ਬਠਿੰਡਾ ਚਮਕੌਰ ਸਿੰਘ ਸਿੱਧੂ ਜੀ ਨੇ ਸਿਰਕਤ ਕੀਤੀ ਅਤੇ ਜਿਲ੍ਹਾ ਖੇਡਾਂ ਦਾ ਝੰਡਾ ਲਹਿਰਾ ਕੇ ਅਥਲੈਟਿਕਸ ਮੀਟ ਸ਼ੁਰੂ ਕਰਨ ਦਾ ਐਲਾਨ ਕੀਤੀ ਅਤੇ ਸਪੋਰਟਸ ਸਕੂਲ ਘੁੱਦਾ ਦੀ ਨੈਸਨਲ ਪੱਧਰ ਦੀ ਖਿਡਾਰਨ ਨੇ ਸਾਰੇ ਖਿਡਾਰੀਆਂ ਨੂੰ ਖੇਡ ਸੁੰਹ ਚੁਕਾਈ | ਜਸਵੀਰ ਸਿੰਘ ਗਿੱਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਜੀ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਨੂੰ ਕਿਹਾ |ਇਸ ਮੌਕੇ ਤੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ — ਜਿਵੇਂ ਕਿ 100 ਮੀਟਰ, 200 ਮੀਟਰ, ਲੰਮੀ ਛਾਲ, ਉੱਚੀ ਛਾਲ, ਗੋਲਾ ਫੇਂਕ, ਡਿਸਕਸ ਥਰੋਅ ਅਤੇ ਰੀਲੇ ਰੇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮੁੱਖ ਮਹਿਮਾਨ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਜੀ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਖੇਡਾਂ ਨਾਲ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਇਹ ਵਿਦਿਆਰਥੀਆਂ ਨੂੰ ਅਨੁਸ਼ਾਸਨ ਤੇ ਟੀਮ ਸਪੀਰਿਟ ਸਿਖਾਉਂਦੀਆਂ ਹਨ।
ਵਿਜੇਤਾਵਾਂ ਨੂੰ ਮੈਡਲ, ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ| ਇਸ ਮੌਕੇ ਪ੍ਰਿੰਸੀਪਲ ਗੁਰਮੇਲ ਸਿੰਘ, ਹੈੱਡ ਮਾਸਟਰ ਕੁਲਵਿੰਦਰ ਸਿੰਘ ਕਟਾਰੀਆ,ਹੈੱਡ ਮਿਸਟ੍ਰੈਸ ਗਗਨਦੀਪ ਕੌਰ ਕਟਾਰੀਆ,ਹੈੱਡ ਮਿਸਟ੍ਰੈਸ ਗੁਰਪ੍ਰੀਤ ਕੌਰ, ਜਗਦੀਸ ਕੁਮਾਰ ਲੈਕ ਫਿਜੀ, ਕੁਲਵੀਰ ਸਿੰਘ ਲੈਕ ਫਿਜੀ, ਹਰਜਿੰਦਰ ਸਿੰਘ ਲੈਕ ਫਿਜੀ, ਵਿਨੋਦ ਕੁਮਾਰਲੈਕ ਫਿਜੀ, ਹਰਮੰਦਰ ਸਿੰਘ ਲੈਕ ਫਿਜੀ, ਰੇਸ਼ਮ ਸਿੰਘ ਡੀ ਪੀ ਈ, ਰਣਧੀਰ ਸਿੰਘ ਡੀ ਪੀ ਈ, ਹਰਭਗਵਾਨ ਦਾਸ ਪੀ ਟੀ ਆਈ, ਗੁਰਿੰਦਰਜੀਤ ਡੀ ਪੀ ਈ ਘੁੱਦਾ, ਇਸਟਪਾਲ ਡੀ ਪੀ ਈ ਸੰਗਤ ਅਤੇ ਵੱਖ ਵੱਖ ਜੋਨਾ ਤੋਂ ਆਏ ਸਰੀਰਕ ਸਿੱਖਿਆ ਅਧਿਆਪਕ ਹਾਜਰ ਰਹੇ|