ਕਾਂਗਰਸੀ ਆਗੂ ਨੂੰ ਅਦਾਲਤ ਨੇ ਕੀਤਾ 1 ਅਰਬ 24 ਕਰੋੜ 55 ਲੱਖ ਦਾ ਜ਼ੁਰਮਾਨਾ

ਰਾਸ਼ਟਰੀ

ਕਾਂਗਰਸ ਦੇ ਇਕ ਆਗੂ ਨੂੰ ਅਦਾਲਤ ਵੱਲੋਂ 1 ਅਰਬ 24 ਕਰੋੜ ਤੋਂ ਵੱਧ ਦਾ ਜ਼ੁਰਮਾਨਾ ਕੀਤਾ ਗਿਆ ਹੈ। ਇਹ ਜ਼ੁਰਮਾਨਾ ਖਨਨ ਮਾਮਲੇ ਵਿੱਚ ਕੀਤਾ ਗਿਆ ਹੈ।

ਨਵੀਂ ਦਿੱਲੀ, 27 ਸਤੰਬਰ, ਦੇਸ਼ ਕਲਿੱਕ ਬਿਓਰੋ :

ਕਾਂਗਰਸ ਦੇ ਇਕ ਆਗੂ ਨੂੰ ਅਦਾਲਤ ਵੱਲੋਂ 1 ਅਰਬ 24 ਕਰੋੜ ਤੋਂ ਵੱਧ ਦਾ ਜ਼ੁਰਮਾਨਾ ਕੀਤਾ ਗਿਆ ਹੈ। ਇਹ ਜ਼ੁਰਮਾਨਾ ਖਨਨ ਮਾਮਲੇ ਵਿੱਚ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਪੰਨਾ ਵਿੱਚ ਕਾਂਗਰਸੀ ਆਗੂ ਨੂੰ ਕਲੈਕਟਰ ਅਦਾਲਤ ਨੇ ਇਕ ਅਰਬ 24 ਕਰੋੜ 55 ਲੱਖ 85 ਹਜ਼ਾਰ 600 ਰੁਪਏ ਦਾ ਜ਼ੁਰਮਾਨਾ ਕੀਤਾ ਹੈ।

ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਡਾਈਮੰਡ ਸਟੋਨ ਕ੍ਰੇਸ਼ਰ ਦੇ ਪ੍ਰੋਪਰਾਈਟਰ  ਸ੍ਰੀਕਾਂਤ ਦੀਕਿਸ਼ਤ ਉਤੇ ਗੁਨੌਰ ਤਹਿਸੀਲ ਦੇ ਬਿਲਘਾੜੀ ਵਿੱਚ ਪੱਥਰਾਂ ਦੀ ਨਜਾਇਜ਼ ਖਨਨ ਕਰਨ ਦੇ ਦੋਸ਼ ਹਨ।

ਉਪਸੰਚਾਲਕ ਖਣਿਜ ਪ੍ਰਸ਼ਾਸਨ ਪੰਨਾ ਤੇ ਅਧਿਕਾਰੀ ਰਾਜਸਵ ਗੁਨੌਰ ਦੀ ਜਾਂਚ ਦੇ ਆਧਾਰ ਉਤੇ ਇਹ ਫੈਸਲਾ ਕੀਤਾ ਗਿਆ ਹੈ। ਕਲੈਕਟਰ ਅਦਾਲਤ ਵੱਲੋਂ ਉਪਸੰਚਾਲਕ ਖਣਿਜ ਪ੍ਰਸ਼ਾਸਨ ਪੰਨਾ ਨੁੰ ਕਾਂਗਰਸ ਆਗੂ ਤੋਂ ਨਿਯਮਾਂ ਅਨੁਸਾਰ ਰਕਮ ਵਸੂਲ ਕਰਕੇ ਸਰਕਾਰੀ ਖਿਾਤੇ ਵਿੱਚ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਕਿਹਾ ਗਿਆ ਕਿ ਖਨਨ ਲਈ ਕੇਵਲ 99 ਹਜ਼ਾਰ 300 ਘਣ ਮੀਟਰ ਦੀ ਰਿਆਲਟੀ ਜਮ੍ਹਾਂ ਕਰਵਾਈ ਗਈ ਹੈ, ਜਦੋਂ ਕਿ ਖਨਨ 2 ਲੱਖ 72 ਹਜ਼ਾਰ 298 ਘਣ ਮੀਟਰ ਵਿੱਚ ਕੀਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।