ਧਨੌਲਾ, 28 ਸਤੰਬਰ :- ਰਘਵੀਰ ਸਿੰਘ ਚੰਗਾਲ
ਸਥਾਨਕ ਸੰਤ ਅਤਰ ਸਿੰਘ ਨਗਰ ਵਾਰਡ ਨੰਬਰ 4 ਵਿਖੇ ਸੀਵਰੇਜ ਪ੍ਰਣਾਲੀ ਤੇ ਇੰਟਰਲੌਕ ਟਾਈਲਾਂ ਪਾਏ ਜਾਣ ਦੇ ਕਾਰਜ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਆਜ਼ਾਦੀ ਉਪਰੰਤ ਦੇਸ਼ ਵਿੱਚ ਵੱਖ-ਵੱਖ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਰਹੀਆਂ ਪਰ ਜੋ ਵਿਕਾਸ ਕਾਰਜ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ ਹੋਏ ਹਨ ਜਾਂ ਹੋ ਰਹੇ ਹਨ ਉਹਨਾਂ ਦਾ 10ਵਾਂ ਹਿੱਸਾ ਵੀ ਪਹਿਲਾਂ ਕਦੇ ਨਹੀਂ ਹੋਇਆ। ਸੰਤ ਅਤਰ ਸਿੰਘ ਨਗਰ ਦੇ ਪ੍ਰਧਾਨ ਮਨਦੀਪ ਸਿੰਘ ਧਾਲੀਵਾਲ, ਸਰਪ੍ਰਸਤ ਰਘਵੀਰ ਸਿੰਘ ਚੰਗਾਲ ਤੇ ਲਛਮਣ ਸਿੰਘ ਮਹਿਮੀ ਨੇ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਸਾਡੇ ਮੁਹੱਲੇ ਦਾ ਵਿਕਾਸ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਅਸੀਂ ਮੀਤ ਹੇਅਰ ਦੇ ਹਮੇਸ਼ਾ ਰਿਣੀ ਰਹਾਂਗੇ ਤੇ ਉਹਨਾਂ ਦੇ ਹਰ ਹੁਕਮ ‘ਤੇ ਫੁੱਲ ਚੜਾਉਂਦੇ ਰਹਾਂਗੇ। ਇਸ ਮੌਕੇ ਤਕਰੀਬਨ 1 ਕਰੋੜ 58 ਲੱਖ ਦੇ ਸੀਵਰੇਜ ਪ੍ਰਣਾਲੀ ਤੇ ਇੰਟਰਲੌਕ ਟਾਈਲਾਂ ਪਾਏ ਜਾਣ ਦਾ ਨੀਹ ਪੱਥਰ ਰੱਖਿਆ ਗਿਆ।
ਮੀਤ ਹੇਅਰ ਨਾਲ ਪਹੁੰਚੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਰਾਮ ਤੀਰਥ ਮੰਨਾ, ਓ. ਐੱਸ.ਡੀ. ਹਸਨਪ੍ਰੀਤ ਭਾਰਦਵਾਜ, ਕ੍ਰਿਸ਼ਨ ਕੁਮਾਰ ਸ਼ਾਹੀ, ਬਿਕਰਮ ਸਿੰਘ ਧਨੌਲਾ, ਮੈਡਮ ਨਿਸ਼ਾ ਰਾਣੀ ਪ੍ਰਧਾਨ ਇਸਤਰੀ ਵਿੰਗ (ਆਪ) ਬਰਨਾਲਾ, ਨਗਰ ਕੌਂਸਲ ਪ੍ਰਧਾਨ ਦੇ ਸਪੁੱਤਰ ਸਾਹਿਬ ਸਿੰਘ ਸੋਢੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਦੀ ਦੂਰ ਦ੍ਰਿਸ਼ਟੀ ਸੋ ਸਦਕਾ ਹੀ ਸਮੁੱਚੇ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਆਈ ਪਈ ਹੈ। ਪ੍ਰੈੱਸ ਕਲੱਬ ਦੇ ਪ੍ਰਧਾਨ ਜਤਿੰਦਰ ਸਿੰਘ ਧਨੌਲਾ ਨੇ ਵੀ ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਸਟੇਜ ਸਕੱਤਰ ਜ਼ਿੰਮੇਵਾਰੀ ਸ੍ਰੀ ਗੁਰਬਚਨ ਸਿੰਘ ਸਾਬਕਾ ਜੇਈ ਨੇ ਨਿਭਾਈ। ਸਰਵ ਸ੍ਰੀ ਹਰਭਜਨ ਸਿੰਘ ਗੋਗੀ, ਅਜੈਬ ਸਿੰਘ, ਸੁਖਚੈਨ ਸਿੰਘ ਚਹਿਲ, ਅਵਤਾਰ ਸਿੰਘ, ਧਰਮਿੰਦਰ ਸਿੰਘ ਨੀਟਾ, ਡਾ. ਸਰਾਜ ਘਨੌਰ ਆਦਿ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।