ਭਾਜਪਾ ਨੇ ਸੈਸ਼ਨ ਕੀ ਲਾਉਣਾ, ਦੇਣ ਲੈਣ ਨੂੰ ਕੁਝ ਨੀ : ਪ੍ਰਤਾਪ ਬਾਜਵਾ

ਪੰਜਾਬ

ਚੰਡੀਗੜ੍ਹ, 29 ਸਤੰਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵਿਧਾਨ ਸਭਾ ਸ਼ੈਸਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਵੱਲੋਂ ਬੁਲਾਏ ਗਏ ਵੱਖਰੇ ਸੈਸ਼ਨ ਉਤੇ ਵੱਡਾ ਹਮਲਾ ਬੋਲਿਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਜਪਾ ਨੇ ਵੱਖਰਾ ਸੈਸ਼ਨ ਕੀ ਲਾਉਣਾ ਦੇਣ ਲੈਣ ਨੂੰ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸ਼ਵਨੀ ਸ਼ਰਮਾ ਭਾਜਪਾ ਦੇ ਵਿਧਾਇਕ ਹਨ ਉਹ ਵਿਧਾਨ ਸਭਾ ਵਿੱਚ ਆ ਕੇ ਦੱਸਣ ਕਿ ਕੇਂਦਰ ਭਾਜਪਾ ਸਰਕਾਰ ਦੇ ਕੀ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 1600 ਕਰੋੜ ਦੇਣ ਦਾ ਐਲਾਨ ਕੀਤਾ ਸੀ, ਪਰ ਅਜੇ ਪਤਾ ਨਹੀਂ ਆਉਣਾ ਕਦੋਂ ਹੈ। ਪੰਜਾਬ ਸਰਕਾਰ ਉਤੇ ਉਨ੍ਹਾਂ ਤਿੱਖਾ ਹਮਲੇ ਬੋਲਦੇ ਹੋਏ ਕਿਹਾ ਕਿ ਜਿੰਨੇ ਸਪੈਸ਼ਲ ਸੈਸ਼ਨ ਬੁਲਾਏ ਗਏ ਹਨ ਉਨ੍ਹਾਂ ਵਿਚੋਂ ਕੁਝ ਨਹੀਂ ਨਿਕਲਣਾ। ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕਸਦੇ ਹੋਏ ਕਿਹਾ ਕਿ ਪਠਾਣਮਾਜਰਾ ਰੋਜ਼ਾਨਾ ਕੋਈ ਨਾ ਕੋਈ ਵੀਡੀਓ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਫੁੱਫੜ ਤੇ ਕੁਕੜ ਫੜ੍ਹਨੇ ਬੜੇ ਮੁਸ਼ਕਲ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।