ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਤਿਉਹਾਰਾਂ ਦਾ ਤੋਹਫਾ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 30 ਸਤੰਬਰ, ਦੇਸ਼ ਕਲਿੱਕ ਬਿਓਰੋ :

ਤਿਉਹਾਰਾਂ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਗਰੁੱਪ ਸੀ ਅਤੇ ਗੈਰ ਗਜ਼ਟਿਡ ਗਰੁੱਪ ਬੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਮੁਲਾਜ਼ਮਾਂ ਨੂੰ ਉਤਪਾਦਕਤਾ ਸਬੰਧੀ ਬੋਨਸ ਦੇ ਤੌਰ ਉਤੇ 30 ਦਿਨ ਦੀ ਤਨਖਾਹ ਦੇ ਬਰਾਬਰ ਐਡ ਹੌਕ ਬੋਨਸ ਦੇਣ ਦਾ ਐਲਾਨ ਕੀਤਾ ਹੈ। ਵਿੱਤ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਦੱਸਿਆ ਗਿਆ ਕਿ 2024-25 ਦੇ ਲਈ ਬੋਨਸ ਰਕਮ 6908 ਰੁਪਏ ਤੈਅ ਕੀਤੀ ਗਈ ਹੈ। ਇਹ ਬੋਨਸ ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਮਿਲੇਗਾ ਜੋ 31 ਮਾਰਚ 2025 ਤੱਕ ਸੇਵਾ ਵਿੱਚ ਰਹੇ ਅਤੇ ਜਿਨ੍ਹਾਂ ਨੇ ਘੱਟ ਤੋਂ ਘੱਟ ਲਗਾਤਾਰ 6 ਮਹੀਨੇ ਕੰਮ ਕੀਤਾ ਹੈ।

ਜੇਕਰ ਕਿਸੇ ਨੇ ਪੂਰਾ ਸਾਲ ਕੰਮ ਨਹੀਂ ਕੀਤਾ ਤਾਂ ਉਸ ਨੂੰ ਪ੍ਰੋ ਰਾਟਾ ਆਧਾਰ ਉਤੇ (ਭਾਵ ਜਿੰਨੇ ਮਹੀਨੇ ਕੰਮ ਕੀਤਾ, ਉਸ ਹਿਸਾਬ ਨਾਲ) ਬੋਨਸ ਦਿੱਤਾ ਜਾਵੇਗਾ। ਕੇਂਦਰ ਸ਼ਸਿਤ ਪ੍ਰਦੇਸ਼ਾਂ (ਯੂਟੀ) ਦੇ ਉਹ ਕਰਮਚਾਰੀ ਜੋ ਕੇਂਦਰ ਸਰਕਾਰ ਦੇ ਵੇਤਨ ਢਾਂਚੇ ਵਿਚ ਕੰਮ ਕਰਦੇ ਹਨ ਅਤੇ ਕਿਸੇ ਹੋਰ ਬੋਨਸ ਜਾਂ ਐਕਸਗ੍ਰੇਸ਼ੀਆ ਦੇ ਯੋਗ ਨਹੀਂ ਹਨ, ਉਨ੍ਹਾਂ ਨੂੰ ਵੀ ਲਾਭ ਮਿਲੇਗਾ। ਐਡਹਾਕ ਕਰਮਚਾਰੀ ਜਿੰਨਾਂ ਦੀ ਸੇਵਾ ਵਿੱਚ ਕੋਈ ਰੁਕਾਵਟ ਨਹੀਂ ਉਹ ਵੀ ਯੋਗ ਹੋਣਗੇ। ਇਸ ਲਈ ਸਿਰਫ ਉਹ ਕਰਮਚਾਰੀ ਹੀ ਯੋਗ ਹੋਣਗੇ, ਜੋ 31 ਮਾਰਚ 2025 ਤੱਕ ਸੇਵਾ ਵਿੱਚ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।