6 ਮਹੀਨੇ ਤੋਂ ਮਾਣਭੱਤਾ ਨਾ ਮਿਲਣ ਕਾਰਨ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਮੁੱਖ ਦਫਤਰ ਅੱਗੇ ਧਰਨਾ ਲਾਉਣ ਦਾ ਐਲਾਨ

ਪੰਜਾਬ

ਯੂਨੀਅਨ ਨੇ ਕਿਹਾ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਉਤੇ ਰਾਸ਼ਨ ਕਾਰਡ ਕੱਟਣ ਲਈ E-KYC ਕਰਨ ਦਾ ਪਾਇਆ ਜਾ ਰਿਹਾ ਦਬਾਅ

ਚੰਡੀਗੜ੍ਹ, 30 ਸਤੰਬਰ 2025, ਦੇਸ਼ ਕਲਿੱਕ ਬਿਓਰੋ :

ਪਿਛਲੇ 6 ਮਹੀਨਿਆਂ ਤੋਂ ਮਾਣਭੱਤਾ ਨਾ ਮਿਲਣ ਦੇ ਵਿਰੋਧ ਵਿੱਚ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਪ੍ਰੈਸ ਬਿਆਨ ਜਾਰੀ ਕਰਦੇ ਹੋਏ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਮਾਣ ਭੱਤਾ ਦੇਣ ਵਿੱਚ ਅਸਫਲ ਰਹੀ ਹੈ। ਛੇ ਮਹੀਨੇ ਦਾ ਸਮਾਂ ਬੀਤ ਗਿਆ ਆਗਣਵਾੜੀ ਵਰਕਰਾਂ ਹੈਲਪਰਾਂ ਨੂੰ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੇ ਮਾਣ ਭੱਤੇ ਦਾ ਸ਼ੇਅਰ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਆਂਗਣਵਾੜੀ ਵਰਕਰਾਂ ਹੈਲਪਰਾ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਪਿਛਲੇ ਦੋ ਮਹੀਨੇ ਤੋਂ ਲਗਾਤਾਰ ਮੁੱਖ ਦਫਤਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਪਰ ਅਫਸਰ ਸ਼ਾਹੀ ਵੱਲੋਂ ਟਾਈਮ ਟਪਾਊ ਨੀਤੀ ਅਪਣਾਈ ਜਾ ਰਹੀ ਹੈ। 17 ਸਤੰਬਰ ਨੂੰ ਵਿਭਾਗ ਨੂੰ ਧਰਨੇ ਲਈ ਨੋਟਿਸ ਭੇਜਿਆ ਗਿਆ ਸੀ । ਪਰੰਤੂ ਅੱਜ ਤੱਕ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਖਾਤਿਆਂ ਵਿੱਚ ਮਾਣਭੱਤਾ ਨਹੀਂ ਆਇਆ।ਜਿਸ ਕਰਕੇ ਜਥੇਬੰਦੀ ਵੱਲੋਂ ਮੁੱਖ ਦਫਤਰ ਦੇ ਸਾਹਮਣੇ ਰੋਸ ਧਰਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ ,ਹਰਗੋਬਿੰਦ ਕੌਰ ਨੇ ਇਹ ਵੀ ਕਿਹਾ ਹੈ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਆਪਣੇ ਵਿਭਾਗ ਦੇ ਕੰਮ ਤੋਂ ਇਲਾਵਾ ਫੂਡ ਸਪਲਾਈ ਵਿਭਾਗ ਦਾ ਕੰਮ ਦਿੱਤਾ ਜਾ ਰਿਹਾ ਹੈ। ਜੋ ਡੀਪੂ ਹੋਲਡਰਾਂ ਦਾ ਕੰਮ ਹੈ, ਰਾਸ਼ਨ ਲੈਣ ਵਾਲੇ ਜੋ ਬੈਨੀਫਿਸ਼ਰੀ ਦੀ E-KYC ਕਰਨਾ, ਪਰੰਤੂ ਡਿਪੂ ਹੋਲਡਰਾਂ ਨੂੰ ਛੱਡ ਕੇ ਆਂਗਣਵਾੜੀ ਵਰਕਰਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਰਾਸ਼ਨ ਲੈਣ ਵਾਲੇ ਲਾਭਪਾਤਰੀਆਂ ਦੀ E-KYC ਕਰਨ | ਜਦ ਕਿ ਆਂਗਣਵਾੜੀ ਵਰਕਰਾਂ ਕੋਲ ਆਪਣੇ ਵਿਭਾਗ ਦਾ ਕੰਮ ਹੀ ਬਹੁਤ ਜਿਆਦਾ ਹੈ ਜਿਵੇਂ ਆਂਗਣਵਾੜੀ ਸੈਂਟਰਾਂ ਵਿੱਚੋਂ ਰਾਸ਼ਨ ਲੈਣ ਵਾਲੇ ਲਾਭਪਾਤਰੀਆਂ ਦੀ ਈਕੇਵਾਈਸੀ ਕਰਨੀ, ਐਫ ਆਰ ਐਸ ਕਰਨੀ,ਉਡਾਨ ਸਕੀਮ ਤਹਿਤ ਕਿਸ਼ੋਰੀਆਂ ਤੇ ਲੋੜਵੰਦ ਔਰਤਾਂ ਨੂੰ ਸੈਂਟਰੀ ਪੈਡ ਦੇਣ ਸਮੇਂ ਉਹਨਾਂ ਦੀ ਐਫ ਆਰ ਐਸ ਕਰਨੀ ਆਦਿ | ਵਿਭਾਗ ਵੱਲੋਂ ਇਨਾ ਸਾਰਾ ਕੰਮ ਦੇ ਕੇ ਨਾ ਤਾਂ ਸਮਾਰਟ ਫੋਨ ਦਿੱਤੇ ਗਏ ਹਨ ਅਤੇ ਨਾ ਹੀ ਪੂਰਾ ਰੀਚਾਰਜ ਭੱਤਾ ਦਿੱਤਾ ਜਾ ਰਿਹਾ ਹੈ, ਨਾ ਹੀ ਸਮੇਂ ਤੇ ਮਾਣ ਭੱਤਾ ਦਿੱਤਾ ਜਾ ਰਿਹਾ ਤੇ ਉਲਟਾ ਹੋਰ ਮਹਿਕਮੇ ਦਾ ਕੰਮ ਕਰਨ ਦੀ ਮਜਬੂਰ ਕੀਤਾ ਜਾ ਰਿਹਾ ਜਿਸ ਕਰਕੇ ਆਂਗਣਵਾੜੀ ਵਰਕਰਾਂ ਹੈਲਪਰਾ ਇਸ ਸਰਕਾਰ ਤੋਂ ਬੇਹੱਦ ਪਰੇਸ਼ਾਨ ਹਨ ।ਉਹਨਾਂ ਨੇ ਕਿਹਾ ਹੈ ਕਿ ਮੁੱਖ ਵਿਭਾਗ ਦੇ ਦਫਤਰ ਤੇ ਇਕ ਅਕਤੂਬਰ ਨੂੰ ਧਰਨਾ ਲਾਇਆ ਜਾਏਗਾ । ਜੇਕਰ ਫਿਰ ਵੀ ਮਸਲੇ ਦਾ ਹੱਲ ਨਾ ਹੋਇਆ ਤਾਂ ਵਿਭਾਗੀ ਮੰਤਰੀ ਦਾ ਘਿਰਾਓ ਕੀਤਾ ਜਾਏਗਾ, ਜਿਸ ਦੀ ਜਿੰਮੇਵਾਰੀ ਮੁੱਖ ਵਿਭਾਗ ਅਤੇ ਸਰਕਾਰ ਦੀ ਹੋਵੇਗੀ |
ਫੋਟੋ ਕੈਪਸ਼ਨ , ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਹਰਗੋਬਿੰਦ ਕੌਰ ਸੂਬਾ ਪ੍ਰਧਾਨ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।