Bank Holiday : ਅਕਤੂਬਰ ’ਚ 21 ਦਿਨ ਬੰਦ ਰਹਿਣਗੀਆਂ ਬੈਂਕਾਂ

ਪੰਜਾਬ ਰਾਸ਼ਟਰੀ

ਚੰਡੀਗੜ੍ਹ, 1 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਅਕਤੂਬਰ ਮਹੀਨੇ ਵਿੱਚ ਤਿਉਹਾਰ ਆਉਣ ਕਾਰਨ ਬੈਂਕਾਂ ਵਿੱਚ 21 ਦਿਨ ਛੁੱਟੀਆਂ ਰਹਿਣਗੀਆਂ। ਅਕਤੂਬਰ ਮਹੀਨੇ ਵਿੱਚ ਅਜਿਹੇ ਕੁਝ ਤਿਉਹਾਰ ਹਨ ਜੋ ਦੇਸ਼ ਭਰ ਵਿੱਚ ਮਨਾਏ ਜਾਂਦੇ ਹਨ, ਕੁਝ ਅਜਿਹੇ ਤਿਉਹਾਰ ਵੀ ਹਨ ਜੋ ਕਈ ਸੂਬਿਆਂ ਵਿੱਚ ਮਨਾਏ ਜਾਂਦੇ ਹਨ। ਸਥਾਨਕ ਤਿਉਹਾਰਾਂ ਮੌਕੇ ਸੂਬੇ ਵਿੱਚ ਛੁੱਟੀ ਹੁੰਦੀ ਹੈ।

1 ਅਕਤੂਬਰ : ਨਵਰਾਤੀ ਅਤੇ ਦੁਰਗਾ ਪੂਜਾ ਮੌਕੇ ਕੇਰਲ, ਉੜੀਸਾ, ਤ੍ਰਿਪੁਰਾ, ਕਰਨਾਟਕ, ਤਮਿਲਨਾਡੂ, ਨਾਗਾਲੈਂਡ, ਸਿਕਮ, ਅਰੁਣਚਲ ਪ੍ਰਦੇਸ਼, ਯੂਪੀ, ਬਿਹਾਰ, ਪੱਛਮੀ ਬੰਗਾਲ, ਅਸਾਮ, ਝਾਰਖੰਡ ਅਤੇ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ।

2 ਅਕਤੂਬਰ ਨੂੰ ਗਾਂਧੀ ਜਯੰਤੀ ਅਤੇ ਦੁਸ਼ਹਿਰੇ ਕਾਰਨ ਪੂਰੇ ਦੇਸ਼ ਭਰ ਵਿੱਚ ਬੈਂਕਾਂ ਦੀ ਛੁੱਟੀ ਹੋਵੇਗੀ।

3 ਅਕਤੂਬਰ ਨੂੰ ਸਿੱਕਿਮ ਵਿੱਚ ਦੁਰਗਾ ਪੂਜਾ (ਦਸੈਂ) ਕਾਰਨ ਬੈਂਕ ਵਿਚ ਛੁੱਟੀ ਹੋਵੇਗੀ।

4 ਅਕਤੂਬਰ ਨੂੰ ਸਿਕਿਮ ਵਿੱਚ ਦੁਰਗਾ ਪੂਜਾ ਕਾਰਨ ਬੈਂਕ ਬੰਦ ਰਹਿਣਗੇ।

6 ਅਕਤੂਬਰ ਨੂੰ ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿੱਚ ਲਕਸ਼ਮੀ ਪੂਜਾ ਕਾਰਨ ਬੈਂਕ ਬੰਦ ਰਹਿਣਗੇ।

7 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕੀ ਜਯੰਤੀ ਅਤੇ ਕੁਮਾਰ ਪੁਣਿਮਾ ਕਾਰਨ ਹਿਮਾਚਲ ਪ੍ਰਦੇਸ਼, ਉੜੀਸਾ, ਕਰਨਾਟਕ ਅਤੇ ਚੰਡੀਗੜ੍ਹ ਵਿੱਚ ਬੈਂਕ ਦੀ ਛੁੱਟੀ ਹੋਵੇਗੀ।

10 ਅਕਤੂਬਰ ਨੂੰ ਕਰਵਾ ਚੌਥ ਉਤੇ ਹਿਮਾਚਲ ਪ੍ਰਦੇਸ਼ ਵਿੱਚ ਬੈਂਕ ਬੰਦ ਰਹਿਣਗੇ।

18 ਅਕਤੂਬਰ ਨੂੰ ਅਸਾਮ ਵਿੱਚ ਕਾਤੀ ਬਿਹੂ ਤਿਉਹਾਰ ਉਤੇ ਬੈਂਕ ਬੰਦ ਰਹਿਣਗੇ।

20 ਅਕਤੂਬਰ ਨੂੰ ਦਿਵਾਲੀ ਕਾਰਨ ਬੈਂਕ ਬੰਦ ਰਹਿਣਗੇ।

21 ਅਕਤੂਬਰ ਨੂੰ ਮਹਾਰਾਸ਼ਟਰ, ਮੱਧ ਪ੍ਰਦੇਸ਼, ਉੜੀਸਾ, ਸਿਕਮ, ਮਣੀਪੁਰ, ਜੰਮੂ ਅਤੇ ਕਸ਼ਮੀਰ ਵਿਚ ਬੈਂਕ ਬੰਦ ਰਹਿਣਗੇ।

22 ਅਕਤੂਬਰ ਨੂੰ ਗੁਜਰਾਤ, ਕਿਸਮ, ਮਣੀਪੁਰ, ਉਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਈਦੂਜ, ਚਿਤਰਗੁਪਤਾ ਜਯੰਤੀ, ਲਕਸ਼ਮੀ ਪੂਜਾ ਭ੍ਰਾਤੁਦ੍ਰਿਤੀਆ ਅਤੇ ਨਿੰਗੋਲ ਚਕਕੌਬਾ ਕਾਰਨ ਬੈਂਕ ਬੰਦ ਰਹਿਣਗੇ।

23 ਅਕਤੂਬਰ ਨੂੰ ਗੁਜਰਾਤ, ਸ਼ਿੱਕਿਮ, ਮਣੀਪੁਰ, ਉਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ ਵਿੱਚ ਬੈਂਕ ਬੰਦ ਰਹਿਣਗੇ।

27 ਅਕਤੂਬਰ ਨੂੰ ਪੱਛਮੀ ਬੰਗਾਲ, ਬਿਹਾਰ ਅਤੇ ਝਾਰਖੰਡ ਵਿੱਚ ਛਠ ਪੂਜਾ ਉਤੇ ਬੈਂਕ ਬੰਦ ਰਹਿਣਗੇ।

28 ਅਕਤੂਬਰ ਨੂੰ ਬਿਹਾਰ ਅਤੇ ਝਾਰਖੰਡ ਵਿੱਚ ਛਠ ਪੂਜਾ ਕਾਰਨ ਬੈਂਕਾਂ ਵਿੱਚ ਛੁੱਟੀ ਹੋਵੇਗੀ।

31 ਅਕਤੂਬਰ ਨੂੰ ਗੁਜਰਾਤ ਵਿਚ ਸਰਦਾਰ ਪਟੇਲ ਜਯੰਤੀ ਕਾਰਨ ਬੈਂਕ ਬੰਦ ਰਹਿਣਗੇ।

ਇਸ ਤੋਂ ਇਲਾਵਾ 5, 12, 19 ਅਤੇ 26 ਅਕਤੂਬਰ ਨੂੰ ਐਤਵਾਰ ਦੀ ਛੁੱਟੀ ਹੋਵੇਗੀ। 11 ਅਤੇ 25 ਅਕਤੂਬਰ ਨੂੰ ਸ਼ਨੀਵਾਰ ਦੀ ਛੁੱਟੀ ਹੋਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।