ਭਰਤਪੁਰ, 2 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਖੰਘ ਵਾਲੀ ਦਵਾਈ ਪੀਣ ਨਾਲ ਰਾਜਸਥਾਨ ਵਿੱਚ ਇਕ ਹੋਰ ਬੱਚੇ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਲੈਬ ਰਿਪੋਰਟ ਤੋਂ ਬਿਨਾਂ ਕੁਝ ਨਹੀਂ ਕਿਹਾ ਜਾ ਸਕਦਾ। ਡੇਕਸਟ੍ਰੋਮੇਥਾਰਫਨ ਹਾਈਡ੍ਰੋਬ੍ਰੋਮਾਈਡ ਸਿਰਪ ਨਾਲ ਕਥਿਤ ਤੌਰ ਉਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸ ਦਵਾਈ ਦਾ ਪੂਰਾ ਬੈਚ ਵਾਪਸ ਮੰਗ ਲਿਆ ਗਿਆ ਹੈ, ਪ੍ਰੰਤੂ ਲੈਬ ਟੈਸਟ ਤੋਂ ਪਹਿਲਾਂ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ।