ਨਵੀਂ ਦਿੱਲੀ, 3 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਵੰਦੇ ਭਾਰਤ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ ਕਈ ਜ਼ਖਮੀ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਬਿਹਾਰ ਦੇ ਪੁਰਣੀਆ ਦੇ ਕਸਬੇ ਵਿੱਚ ਇਹ ਘਟਨਾ ਵਾਪਰੀ। ਇਹ ਘਟਨਾ ਕਸਬਾ ਰੇਲਵੇ ਗੁਮਟੀ ਦੇ ਨੇੜੇ ਵਾਪਰੀ ਦੱਸੀ ਜਾ ਰਿਹੀ ਹੈ। ਮ੍ਰਿਤਕਾਂ ਵਿੱਚ ਸਾਰੇ 18 ਤੋਂ 25 ਸਾਲ ਦੇ ਨੌਜਵਾਨ ਦੱਸੇ ਜਾ ਰਹੇ ਹਨ। ਵੰਦੇ ਭਰਤ ਰੇਲ ਗੱਡੀ ਜੋ ਜੋਗਬਨੀ ਤੋਂ ਚਲਕੇ ਪਾਟਲੀਪੁਤਰ ਜਾਂਦੀ, ਜਦੋਂ ਅੱਜ ਸਵੇਰੇ ਕਰੀਬ 5 ਵਜੇ ਲੰਘ ਰਹੀ ਸੀ ਤਾਂ ਇਹ ਹਾਦਸਾ ਉਸ ਸਮੇਂ ਵਾਪਰਿਆ। ਇਸ ਹਾਦਸੇ ਦੇ ਕਾਰਨਾਂ ਦੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਰੇਲਵੇ ਪੁਲਿਸ ਨੇ ਲਾਸ਼ਾਂ ਨੂ ੰਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।