ਅੱਜ ਤੋਂ ਬੈਂਕਾਂ ’ਚ ਲਾਗੂ ਹੋਏ ਨਵੇਂ ਨਿਯਮ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 4 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਅੱਜ ਤੋਂ ਬੈਂਕਾਂ ਵਿੱਚ ਭਾਰਤੀ ਰਜਿਰਵ ਬੈਂਕ (RBI) ਦੀਆਂ ਨਵੀਆਂ ਗਾਈਡ ਲਾਈਨ ਲਾਗੂ ਹੋ ਜਾਣਗੀਆਂ। ਆਰਬੀਆਈ ਵੱਲੋਂ ਚੈਂਕ ਕਲੀਅਰ ਹੋਣ ਨੂੰ ਲੈ ਕੇ ਨਵੀਆਂ ਗਾਈਡ ਲਾਈਨ ਲਾਗੂ ਕੀਤੀਆਂ ਗਈਆਂ ਹਨ। ਅੱਜ 4 ਅਕਤੂਬਰ ਤੋਂ ਸਾਰੀਆਂ ਬੈਂਕਾਂ ਨੂੰ ਇਕ ਦਿਨ ਦੇ ਸਮੇਂ ਵਿੱਚ ਚੈੱਕ ਕਲੀਅਰ ਕਰਨਾ ਹੋਵੇਗਾ। ਜਦੋਂ ਕਿ ਮੌਜੂਦਾ ਸਮੇਂ ਵਿੱਚ ਚੈਕ ਕਲੀਅਰ ਹੋਣ ਵਿੱਚ ਇਕ ਤੋਂ ਦੋ ਦਿਨ ਲੱਗ ਜਾਂਦੇ ਸਨ।

ਨਵੇਂ ਵਿਵਸਥਾ ਮੁਤਾਬਕ 4 ਅਕਤੂਬਰ ਤੋਂ ਜਮ੍ਹਾਂ ਕੀਤੇ ਗਏ ਚੈਕ (cheque) ਉਸੇ ਦਿਨ ਕੁਝ ਹੀ ਘੰਟਿਆਂ ਵਿੱਚ ਕਲੀਅਰ ਹੋ ਜਾਣਗੇ। ਇਸ ਸਬੰਧੀ ਐਚਡੀਐਫਸੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਸਮੇਤ ਕਈ ਬੈਂਕਾਂ ਨੇ 4 ਅਕਤੂਬਰ ਤੋਂ  ਇਕ ਹੀ ਦਿਨ ਵਿੱਚ ਚੈਕ ਕਲੀਅਰ ਹੋਣ ਦੀ ਜਾਣਕਾਰੀ ਆਪਣੇ ਗ੍ਰਾਹਕਾਂ ਨੂੰ ਦਿੱਤੀ ਹੈ।

ਆਰਬੀਆਈ ਮੁਤਾਬਕ ਨਵਾਂ ਸਿਸਟਮ ਦੋ ਭਾਗਾਂ ਵਿੱਚ ਲਾਗੂ ਕੀਤਾ ਜਾਵੇਗਾ, ਪਹਿਲਾ ਫੇਸ 4 ਅਕਤੂਬਰ 2025 ਤੋਂ 3 ਜਨਵਰੀ 2026 ਤੱਕ ਲਾਗੂ ਕੀਤਾ ਜਾਵੇਗਾ, ਜਦੋਂ ਕਿ ਦੂਜਾ ਫੇਜ 3 ਜਨਵਰੀ ਤੋਂ ਬਾਅਦ ਲਾਗੂ ਹੋਵੇਗਾ।

ਆਰਬੀਆਈ ਨੇ ਨਵੇਂ ਸਿਸਟਮ ਦੇ ਕੰਮ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਇਸ ਵਿੱਚ ਇਕ ਸਿੰਗਲ ਪ੍ਰੇਜੇਂਟੇਸ਼ਨ ਸੇਸ਼ਨ ਹੋਵੇਗਾ, ਜਿਸ ਵਿਚ ਚੈਕ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੇਸ਼ ਕਰਨਾ ਹੋਵੇਗਾ।

ਇਸ ਤਹਿਤ ਚੈਕ ਪ੍ਰਾਪਤ ਕਰਨ ਵਾਲੀ ਬੈਂਕ ਨੂੰ ਚੈਕ ਨੂੰ ਸਕੈਨ ਕਰਕੇ ਕਲੀਅਰਿੰਗ ਹਾਊਸ ਨੂੰ ਭੇਜਣਾ ਹੋਵੇਗਾ। ਇਸ ਤੋਂ ਬਾਅਦ ਕਲੀਅਰਿੰਗ ਹਾਊਸ ਦੀ ਉਸ ਚੈਕ ਨੂੰ ਫੋਟੋ ਨੂੰ ਰਕਮ ਅਦਾ ਕਰਨ ਵਾਲੇ ਬੈਂਕ ਕੋਲ ਭੇਜੇਗਾ।

ਇਸ ਤੋਂ ਬਾਅਦ ਕਾਨਫਾਰਮੇਸ਼ਨ ਸੇਸ਼ਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੋਵੇਗਾ, ਇਸ ਵਿੱਚ ਰਕਮ ਅਦਾ ਕਰਨ ਵਾਲੀ ਬੈਂਕ ਨੂੰ ਉਸ ਚੈਕ ਉਤੇ ਸਕਾਰਤਾਮਿਕ ਜਾਂ ਨਕਾਰਾਤਮਿਕ ਕਾਨਫਾਰਮੇਸ਼ਨ ਦੇਣੀ ਹੋਵੇਗੀ।

ਇਹ ਵੱਡੀ ਗੱਲ ਹੈ ਕਿ ਹਰ ਚੈਕ ਦਾ ਇਕ ‘ਆਈਟਮ ਐਕਸਪੈਅਰੀ ਟਾੲਮ’ ਹੋਵੇਗਾ, ਜਿਸ ਸਮੇਂ ਤੱਕ ਕਾਨਫਾਰਮੇਸ਼ਨ ਦੇਣੀ ਜ਼ਰੂਰੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।