ਪੰਜਾਬ ਤੋਂ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਵਾਸਤੇ ਨੋਟੀਫਿਕੇਸ਼ਨ ਜਾਰੀ

ਪੰਜਾਬ

ਚੰਡੀਗੜ੍ਹ, 6 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਭਾਰਤੀ ਚੋਣ ਕਮਿਸ਼ਨ ਨੇ 1 ਜੁਲਾਈ 2025 ਨੂੰ ਸੰਜੀਵ ਅਰੋੜਾ ਦੇ ਅਸਤੀਫੇ ਉਪਰੰਤ ਖਾਲੀ ਹੋਈ ਸੀਟ ਲਈ ਪੰਜਾਬ ਤੋਂ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਸ਼ਡਿਊਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਖਾਲੀ ਸੀਟ ਦੀ ਮਿਆਦ 9 ਅਪ੍ਰੈਲ 2028 ਤੱਕ ਦੀ ਹੈ।

ਜਾਰੀ ਨੋਟੀਫਿਕੇਸ਼ਨ ਮੁਤਾਬਕ ਨਾਮਜ਼ਦਗੀ ਪ੍ਰਕਿਰਿਆ 6 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ 13 ਅਕਤੂਬਰ 2025 (ਸੋਮਵਾਰ) ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ ਹੈ, ਹਾਲਾਂਕਿ ਨੈਗੋਸ਼ੀਏਬਲ ਇੰਸਟਰੂਮੈਟ ਐਕਟ ਮੁਤਾਬਕ ਗਜ਼ਟਿਡ ਜਨਤਕ ਛੁੱਟੀਆਂ ਵਾਲੇ ਦਿਨ ਕੋਈ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ।

14 ਅਕਤੂਬਰ, 2025 ਮੰਗਲਵਾਰ ਨੂੰ ਨਾਮਜ਼ਦਗੀ ਦੀ ਪੜਤਾਲ ਹੋਵੇਗੀ। 16 ਅਕਤੂਬਰ 2025 ਵੀਰਵਾਰ ਨੂੰ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ, 24 ਅਕਤੂਬਰ 2025 ਸ਼ੁੱਕਰਵਾਰ ਨੂੰ ਵੋਟਿੰਗ ਦੀ ਮਿਤੀ (ਜੇਕਰ ਜ਼ਰੂਰੀ ਹੋਵੇ)।

ਜੇਕਰ ਇਸ ਲਈ ਵੋਟਿੰਗ ਹੁੰਦੀ ਹੈ ਤਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।