ਸੋਨਾ ਤੇ ਚਾਂਦੀ ਦੇ ਭਾਅ ਅਸਮਾਨੀ ਪਹੁੰਚੇ, ਕੀਮਤਾਂ ’ਚ ਹੋਇਆ ਵਾਧਾ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 6 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਸੋਨੇ ਅਤੇ ਚਾਂਦੇ ਦੇ ਭਾਅ ਵਿੱਚ ਅੱਜ ਹੋਰ ਵਾਧਾ ਹੋਇਆ ਹੈ। ਸੋਨੇ ਦੀਆਂ ਕੀਮਤਾਂ ਵਿੱਚ ਸ਼ੁੱਕਰਵਾਰ ਦੇ ਮੁਕਾਬਲੇ ਅੱਜ ਵਾਧਾ ਹੋਇਆ ਹੈ। ਸ਼ੁੱਕਰਵਾਰ ਦੇ ਮੁਕਾਬਲੇ ਅੱਜ ਸੋਨੇ ਦੇ ਭਾਅ ਵਿੱਚ 2105 ਰੁਪਏ ਵਾਧਾ ਹੋਇਆ ਹੈ। ਬੁਲੀਅਨਜ਼ ਮਾਰਕੀਟ ਵਿੱਚ ਅੱਜ ਸੋਨੇ ਦਾ ਭਾਅ 24 ਕੈਰੇਟ ਦਾ ਭਾਅ 119059 ਰੁਪਏ ਪ੍ਰਤੀ ਗ੍ਰਾਮ ਪਹੁੰਚ ਗਿਆ ਹੈ। ibjarates ਦੀ ਵੈਬਸਾਈਟ ਅਨੁਸਾਰ ਸ਼ੁੱਕਰਵਾਰ ਨੂੰ ਕੀਮਤ 1,16,954 ਰੁਪਏ ਪ੍ਰਤੀ 10 ਗ੍ਰਾਮ ਸੀ। ਸ਼ੁੱਕਰਵਾਰ ਨੂੰ ਸੋਨਾ 499 ਰੁਪਏ ਸਸਤਾ ਹੋਇਆ ਸੀ। ਚਾਂਦੀ ਦੇ ਭਾਅ ਵਿੱਚ ਵੀ ਅੱਜ ਵਾਧਾ ਹੋਇਆ ਹੈ। ਸ਼ੁੱਕਰਵਾਰ ਨੂੰ ਚਾਂਦੀ ਦਾ ਭਾਅ 144387 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਅੱਜ ਚਦੇ ਦੇ ਭਾਅ ਵਿੱਚ 4163 ਰੁਪਏ ਪ੍ਰਤੀ ਕਿਲੋਗ੍ਰਾਮ ਵਾਧਾ ਹੋਇਆ ਹੈ। ਚਾਂਦੀ ਦਾ ਭਾਅ 1,48,550 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਪਹੁੰਚ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।