- ਨੈਸ਼ਨਲ ਕਮਿਸ਼ਨ ਫਾਰ ਪੱਛੜੀਆਂ ਸ਼੍ਰੇਣੀਆਂ ਵੱਲੋਂ 9 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਜਨਤਕ ਸੁਣਵਾਈ
ਚੰਡੀਗੜ੍ਹ, 6 ਅਕਤੂਬਰ: ਦੇਸ਼ ਕਲਿਕ ਬਿਊਰੋ :
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨੈਸ਼ਨਲ ਕਮਿਸ਼ਨ ਫਾਰ ਪੱਛੜੀਆਂ ਸ਼੍ਰੇਣੀਆਂ, ਨਵੀਂ ਦਿੱਲੀ ਵੱਲੋਂ ਭਾਰਤ ਸਰਕਾਰ ਦੀ ਓ.ਬੀ.ਸੀ. ਸੂਚੀ ਵਿੱਚ ਵੱਖ-ਵੱਖ ਜਾਤਾਂ ਨੂੰ ਸ਼ਾਮਲ ਕਰਨ ਸਬੰਧੀ ਮਿਤੀ 09 ਅਕਤੂਬਰ 2025 ਨੂੰ ਬਾਅਦ ਦੁਪਹਿਰ 2:00 ਵਜੇ ਯੂ.ਟੀ. ਗੈਸਟ ਹਾਊਸ, ਚੰਡੀਗੜ੍ਹ ਵਿਖੇ ਇੱਕ ਜਨਤਕ ਸੁਣਵਾਈ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਬੁਲਾਰੇ ਨੇ ਕਿਹਾ ਕਿ ਇਸ ਜਨਤਕ ਸੁਣਵਾਈ (ਪਬਲਿਕ ਹਿਅਰਿੰਗ) ਦਾ ਉਦੇਸ਼ ਸਬੰਧਤ ਜਾਤੀਆਂ ਦੇ ਪ੍ਰਤੀਨਿਧੀਆਂ ਵੱਲੋਂ ਆਪਣੇ ਸੁਝਾਅ, ਤੱਥ ਅਤੇ ਮੰਗਾਂ ਨੂੰ ਸਿੱਧੇ ਤੌਰ ‘ਤੇ ਕਮਿਸ਼ਨ ਸਾਹਮਣੇ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ।
ਸਰਕਾਰ ਵੱਲੋਂ ਸਬੰਧਤ ਜਾਤੀਆਂ ਦੇ ਸਮੂਹਾਂ ਅਤੇ ਪ੍ਰਤੀਨਿਧਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਜਨਤਕ ਸੁਣਵਾਈ (ਪਬਲਿਕ ਹਿਅਰਿੰਗ) ਵਿੱਚ ਸਰਗਰਮੀ ਨਾਲ ਸ਼ਮੂਲੀਅਤ ਕਰਦੇ ਹੋਏ ਆਪਣੇ ਵਿਚਾਰ ਕਮਿਸ਼ਨ ਸਾਹਮਣੇ ਰੱਖਣ।