ਏਡੀਸੀ ਫਿਰੋਜਪੁਰ ਦੀ ਅਣਗਹਿਲੀ ਨਾਲ ਪੰਚਾਇਤ ਸੰਮਤੀ ਦੇ ਕਰੋੜਾਂ ਰੁਪਏ ਖੁਰਦ-ਬੁਰਦ ਦਾ ਮਾਮਲਾ ਆਇਆ ਸਾਹਮਣੇ 

ਚੰਡੀਗੜ੍ਹ

 ਮੋਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰ ਸ਼ਿਕਾਇਤਕਰਤਾ ਨੇ ਅਰੋਪਿਤ ਅਫਸਰ ਨੂੰ ਸਸਪੈਂਡ ਕਰਨ ਦੀ ਬਜਾਏ ਤਰੱਕੀ ਦੇਣ ਦੇ ਲਾਏ ਦੋਸ਼ 

ਮੋਹਾਲੀ, 06ਅਕਤੂਬਰ, ਦੇਸ਼ ਕਲਿੱਕ ਬਿਓਰੋ :

 ਸਮਾਜ ਸੇਵਕ ਸੁਖਪਾਲ ਸਿੰਘ ਗਿੱਲ ਸੇਵਾ ਮੁਕਤ ਪੰਚਾਇਤ ਸੈਕਟਰੀ ਨੇ ਅੱਜ ਮੁਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਚਾਇਤ ਸੰਮਤੀ ਫਿਰੋਜਪੁਰ ਵਿੱਚ ਹੋਏ 1,80,87,591/-ਰੁਪਏ ਦਾ ਗਬਨ ਹੋਇਆ ਸੀ,ਇਹ ਗਬਨ ਉਸ ਸਮੇ ਜਿਲ੍ਹਾ ਫਿਰੋਜਪੁਰ ਵਿੱਚ ਤਾਇਨਾਤ ਅਰੁਣ ਸਰਮਾ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ) ਫਿਰੋਜਪੁਰ ਦੀ ਅਣਗਹਿਲੀ/ਮਿਲੀਭੁਗਤ ਨਾਲ ਹੋਇਆ ਸੀ। ਇਸ ਮਾਮਲੇ ਦੀ ਪੜਤਾਲ ਲਈ ਵਿਭਾਗ ਵੱਲੋ ਡਵੀਜਨਲ ਡਿਪਟੀ ਡਾਇਰੈਕਟਰ ਪੇਡੂ ਵਿਕਾਸ ਅਤੇ ਪੰਚਾਇਤ ਜਲੰਧਰ ਅਤੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਬਠਿੰਡਾ ਦੋ ਅਫਸਰਾ ਦੀ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਗਿਆ ਸੀ,ਪੜਤਾਲੀਆ ਕਮੇਟੀ ਨੇ ਆਪਣੇ ਦਫਤਰ ਤੋਂ ਪੱਤਰ ਐਸ.ਏ.1/2024/4383 ਮਿਤੀ 10/12/2024 ਰਾਹੀਂ ਇਸ ਕੇਸ ਸਬੰਧੀ ਮਾਨਯੋਗ ਵਧੀਕ ਸਕੱਤਰ ਪੰਜਾਬ ਸਰਕਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਆਪਣੀ ਪੜਤਾਲ ਰਿਪੋਰਟ ਭੇਜੀ ਸੀ। ਕਮੇਟੀ ਨੇ ਪੜਤਾਲ ਦੌਰਾਨ NIC ਦਿੱਲੀ ਤੋ ਜੋ ਰਿਪੋਰਟ ਪ੍ਰਾਪਤ ਕੀਤੀ ਗਈ ਦੇ ਮੁਤਾਬਿਕ ਇਸ ਮਾਮਲੇ ਵਿੱਚ ਮੇਕਰ ਅਤੇ ਚੈਕਰ ਦੀਆ ਵਰਤੀਆਂ ਗਈਆ ਡੋਂਗਲਾ ਬੀਡੀਪੀਓ ਕਿਰਨਦੀਪ ਕੌਰ ਅਤੇ ਚੇਅਰਪਰਸਨ ਜਸਵਿੰਦਰ ਕੌਰ ਦੀ ਜਗ੍ਹਾਂ ਤੇ ਕਿਰਨਦੀਪ ਕੌਰ ਸਰਪੰਚ ਗਰਾਮ ਪੰਚਾਇਤ ਕਾਲਮ ਵਾਲਾ-324 ਅਤੇ ਸ੍ਰੀ ਮਤੀ ਜਸਵਿੰਦਰ ਕੌਰ ਸਰਪੰਚ ਗਰਾਮ ਪੰਚਾਇਤ ਬਸਤੀ ਭਾਨੇ ਵਾਲੀ ਦੇ ਨਾਮ ਤੇ ਵਰਤੀਆ ਗਈਆ ਸਨ ਅਤੇ ਵਰਤੀਆ ਗਈਆ ਡੋਂਗਲਾ ਨੂੰ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ) ਦਫਤਰ ਫਿਰੋਜਪੁਰ ਵੱਲੋ ਅਪਰੂਵ ਕੀਤੀਆ ਗਈਆ ਹਨ। NIC ਦਿੱਲੀ ਤੋਂ ਪ੍ਰਾਪਤ ਰਿਪੋਰਟ ਮੁਤਾਬਿਕ ਇਹ ਡੌਗਲਾ ਮਿਤੀ 01.05.2024 ਨੂੰ ਅਪਰੂਵ ਹੋਈਆ ਹਨ।ਜਦ ਕਿ ਮਿਤੀ 01.05.2024 ਨੂੰ ਲੇਬਰ ਡੇਅ ਦੀ ਸਰਕਾਰੀ ਛੁੱਟੀ ਸੀ ਅਤੇ ਕਿਰਨਦੀਪ ਕੌਰ ਨੇ ਬਤੌਰ ਬੀਡੀਪੀਓ ਮਿਤੀ 31.01.2024 ਨੂੰ ਚਾਰਜ ਛੱਡ ਦਿੱਤਾ ਸੀ। ਵਧੀਕ ਡਿਪਟੀ ਕਮਿਸ਼ਨਰ (ਆਰ.ਡੀ) ਫਿਰੋਜਪੁਰ (ਜਿਲ੍ਹਾ ਪ੍ਰੀਸਦ) ਦੀ ਈ-ਗ੍ਰਾਮ ਸਵਰਾਜ ਤੇ ਜੋ ਆਈ.ਡੀ ਬਣੀ ਹੋਈ ਹੈ ਉਸ ਉੱਪਰ ਸ੍ਰੀਮਤੀ ਜਸਪ੍ਰੀਤ ਕੌਰ ਡਾਟਾ ਐਟਰੀ ਓਪਰੇਟਰ ਦਾ ਮੋਬਾਇਲ ਨੰਬਰ 87250-31339 ਰਜਿਸਟਡ ਹੈ। ਪਰ ਉਸ ਸਮੇ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਿਰੋਜਪੁਰ ਵੱਲੋ ਥਾਣਾ ਸਿਟੀ ਫਿਰੋਜਪੁਰ ਵਿਖੇ ਕਿਰਨਦੀਪ ਕੌਰ ਬੀ.ਡੀ.ਪੀ.ਓ.,ਜਸਵਿੰਦਰ ਕੌਰ ਚੇਅਰਪਰਸਨ ਪੰਚਾਇਤ ਸੰਮਤੀ ਫਿਰੋਜਪੁਰ, ਮਨਜਿੰਦਰ ਸਿੰਘ ਡਾਟਾ ਐਟਰੀ ਓਪਰੇਟਰ, ਰੇਖਾ ਦੇਵੀ ਡਾਟਾ ਐਟਰੀ ਓਪਰੇਟਰ,ਸੁਭਦੀਪਕ ਬਜਾਜ ਡਾਟਾ ਐਟਰੀ ਓਪਰੇਟਰ,ਜਸਪ੍ਰੀਤ ਕੌਰ ਜਿਲ੍ਹਾ ਪ੍ਰੀਸਦ ਫਿਰੋਜਪੁਰ ਡਾਟਾ ਐਟਰੀ ਓਪਰੇਟਰ ਦੇ ਖਿਲਾਫ ਥਾਣਾ ਸਿਟੀ ਫਿਰੋਜਪੁਰ ਵਿਖੇ ਐਫ.ਆਈ.ਆਰ ਨੰਬਰ 434/2024 ਦਰਜ ਕਰਵਾਈ ਗਈ ਸੀ। ਪਰ ਅਫਸੋਸ ਕਿ ਇਸ ਐਫ.ਆਈ.ਆਰ ਵਿੱਚ ਆਪਣੇ ਦਫਤਰ ਤੋ ਛੁੱਟੀ ਵਾਲੇ ਦਿਨ ਦੋ ਫੇਕ ਡੋਂਗਲਾ ਅਪਰੂਵ ਕਰਨ ਵਾਲੇ ਅਰੁਣ ਸਰਮਾ ਦਾ ਨਾਮ ਕਿਤੇ ਵੀ ਦਰਜ ਨਹੀਂ ਹੈ।

ਪੜਤਾਲੀਆ ਅਫਸਰ ਆਪਣੀ ਪੜਤਾਲ ਰਿਪੋਰਟ ਵਿੱਚ ਇਹ ਵੀ ਲਿਖਦੇ ਹਨ ਪੜਤਾਲ ਸਮੇ ਸਬੰਧਤ ਸਮੂਹ ਕਰਮਚਾਰੀਆ ਦੇ ਬਿਆਨ ਲਏ ਗਏ ਅਤੇ ਸਾਰਿਆ ਨਾਲ ਪੁੱਛ ਪੜਤਾਲ ਕੀਤੀ ਗਈ,ਪਰੰਤੂ ਮੌਕੇ ਤੇ ਕਿਸੇ ਵੀ ਕਰਮਚਾਰੀ ਵੱਲੋ ਸਥਿਤੀ ਸਪੱਸ਼ਟ ਨਹੀ ਕੀਤੀ ਗਈ ਸਗੋ ਇਸ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ ਕੀਤੀ ਗਈ। ਇਹ ਵੀ ਸਪੱਸਟ ਹੁੰਦਾ ਹੈ ਕਿ ਇਸ ਗਬਨ ਦੇ ਵਿੱਚ ਈ-ਪੰਚਾਇਤ ਕਰਮਚਾਰੀਆ ਦਾ ਹੀ ਰੋਲ ਹੈ ਕਿਉਂਕਿ ਕਿਰਨਦੀਪ ਕੌਰ ਸਰਪੰਚ ਦੇ ਨਾਮ ਨੂੰ ਅਤੇ ਜਸਵਿੰਦਰ ਕੌਰ ਸਰਪੰਚ ਦੇ ਨਾਮ ਤੇ ਆਈ.ਡੀ ਬਣੀ ਹੋਈ ਸੀ ਅਤੇ ਇਹਨਾ ਦੀ ਆਈ.ਡੀ ਨੂੰ ਹੀ ਫੇਕ ਆਈ.ਡੀ ਦੇ ਰੂਪ ਵਿੱਚ ਵਰਤਿਆ ਗਿਆ ਹੈ ਅਤੇ ਇਹ ਦੋਨੋ ਫੇਕ ਡੋਂਗਲਾ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ) ਫਿਰੋਜਪੁਰ ਦੇ ਦਫਤਰ ਵੱਲੋ ਅਪਰੂਵ ਕੀਤਾ ਜਾਣਾ ਵੀ ਮਿਲੀ ਭੁਗਤ ਸਾਬਤ ਕਰਦਾ ਹੈ।ਇਸ ਲਈ ਅਖੀਰ ਵਿੱਚ ਕਮੇਟੀ ਇੱਕ ਵਾਰ ਫਿਰ ਉੱਕਤ ਮਾਮਲੇ ਦੀ ਜਾਂਚ ਪੁਲਿਸ ਵਿਭਾਗ ਨੂੰ ਤੁਰੰਤ ਸੌਂਪਣ ਦੀ ਸ਼ਿਫਾਰਿਸ ਵੀ ਕੀਤੀ गष्टी।

ਸੁਖਪਾਲ ਸਿੰਘ ਗਿੱਲ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਅਰੁਣ ਸਰਮਾ ਨੇ ਆਪਣੇ ਅਹੁੰਦੇ/ਪਾਵਰ ਦੀ ਨਜਾਇਜ ਵਰਤੋਂ ਕਰਕੇ ਗੁਨਹੇਗਾਰ ਹੋਣ ਦੇ ਬਾਵਜੂਦ ਵੀ ਆਪਣੇ ਬਚਾ ਲਈ ਐਫ.ਆਈ.ਆਰ ਵਿੱਚ ਆਪਣਾ ਨਾਮ ਨਹੀ ਆਉਣ ਦਿੱਤਾ ਹੋਵੇਗਾ। ਜਦੋਂ ਕਿ ਪੜਤਾਲੀਆ ਕਮੇਟੀ ਦੀ ਪੜਤਾਲ ਰਿਪੋਰਟ ਦੀ ਲਿਖਤ “ਇਹ ਦੋਨੋ ਫੇਕ ਡੌਗਲਾ ਵਧੀਕ ਡਿਪਟੀ ਕਮਿਸਨਰ (ਆਰ.ਡੀ) ਫਿਰੋਜਪੁਰ ਦੇ ਦਫਤਰ ਵੱਲੋ ਅਪਰੂਵ ਕੀਤਾ ਜਾਣਾ ਵੀ ਮਿਲੀ ਭੁਗਤ ਸਾਬਤ ਕਰਦਾ ਹੈ” ਸਿੱਧਾ ਸਿੱਧਾ ਇਸਾਰਾ ਕਰਦੀ ਹੈ ਕਿ ਅਰੁਣ ਸਰਮਾ ਪੰਚਾਇਤ ਸੰਮਤੀ ਫਿਰੋਜਪੁਰ ਵਿੱਚੋ 1,80,87,591/-ਰੁਪਏ ਖੁਰਦ ਬੁਰਦ ਹੋਣ ਦਾ ਮੁੱਖ ਦੋਸੀ ਹੈ।

ਸੁਖਪਾਲ ਸਿੰਘ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਤੋ ਮੰਗ ਕੀਤੀ ਕਿ ਅਰੁਣ ਸਰਮਾ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ) ਫਿਰੋਜਪੁਰ ਹਾਲ ਤਾਇਨਾਤੀ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਤੁਰੰਤ ਉੱਚ ਅਹੁੰਦੇ ਤੋਂ ਮੁਅੱਤਲ ਕਰਨ ਅਤੇ ਵਿਜੀਲੈਂਸ ਵਿਭਾਗ ਜਾ ਈ.ਡੀ ਤੋ ਉਸਦੇ ਖਿਲਾਫ ਸਖਤ ਕਨੂੰਨੀ ਕਾਰਵਾਈ ਦੀ ਮੰਗ ਕੀਤੀ। ਉਹਨਾ ਕਿਹਾਕਿ ਇਹ ਮਾਮਲਾ ਵਿੱਤੀ ਘਪਲੇ ਦਾ ਹੀ ਨਹੀ,ਸਗੋ ਡਿਜੀਟਲ ਸਿਸਟਮ ਦੀ ਸੁਰੱਖਿਆ ਤੋਂ ਪਾਰਦਰਸਤਾ ਤੇ ਵੀ ਵੱਡ ਪ੍ਰਸ਼ਨ ਚਿੰਨ ਲਗਾ ਗਿਆਂ ਹੈ।

 ਕੀ ਕਹਿਣਾ ਵਧੀਕ ਡਿਪਟੀ ਕਮਿਸ਼ਨਰ (ਆਰਡੀ) ਅਰੂਣ ਸ਼ਰਮਾ ਦਾ

ਮੋਹਾਲੀ: ਇਸ ਮਾਮਲੇ ਦੇ ਵਿੱਚ ਜਦੋਂ ਏਡੀਸੀ ਅਰੁਣ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਉਨਾਂ ਵੱਲੋਂ ਸਾਰੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਗਿਆ ਇਸ ਮਾਮਲੇ ਨੂੰ ਲੈ ਕੇ ਉਨਾਂ ਵੱਲੋਂ ਵੀ ਇਨਕੁਇਰੀ ਮਾਰਕ ਕੀਤੀ ਗਈ ਸੀ, ਡਿਪਾਰਟਮੈਂਟ ਜਾਂਚ ਕਰ ਰਿਹਾ ਅਤੇ ਇਸ ਮਾਮਲੇ ਦੀ ਵਿਜੀਲੈਂਸ ਇੰਕੁਇਰੀ ਵੀ ਚੱਲ ਰਹੀ ਹੈ ਅਤੇ ਸੁਖਪਾਲ ਸਿੰਘ ਜੋ ਕਿ ਰਿਟਾਇਰਡ ਪੰਚਾਇਤ ਸੈਕਟਰੀ ਰਿਹਾ ਉਹ ਮਨਘੜਤ ਤਰੀਕੇ ਨਾਲ ਮੇਰੇ ਤੇ ਆਰੋਪ ਲਗਾ ਰਿਹਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।