ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਪਲਟੀ

ਪੰਜਾਬ

ਲੁਧਿਆਣਾ, 7 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਮੰਗਲਵਾਰ ਦੀ ਸਵੇਰੇ ਹੀ ਪੰਜਾਬ ਵਿੱਚ ਇਕ ਵੱਡਾ ਹਾਦਸਾ ਵਾਪਰਿਆ ਹੈ। ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਸਮਰਾਲਾ ਦੇ ਨੇੜੇ ਪਲਟ ਗਈ। ਇਸ ਹਾਦਸੇ ਵਿੱਚ ਕਈ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਘਟਨਾ ਦਾ ਪਤਾ ਚਲਦਿਆਂ ਹੀ ਸਥਾਨਕ ਲੋਕ ਮਦਦ ਲਈ ਪਹੁੰਚ ਗਈ। ਜਦੋਂ ਇਸ ਹਾਦਸਾ ਦਾ ਪਤਾ ਲੱਗਿਆ ਤਾਂ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਇਸ ਹਾਦਸੇ ਵਿੱਚ ਦੋ ਸਵਾਰੀਆਂ ਜ਼ਖਮੀ ਹੋ ਗਈਆਂ, ਜਿੰਨਾਂ ਨੂੰ ਸਰਕਾਰੀ  ਹਸਪਤਾਲ ਸਮਰਾਲਾ ਲਿਜਾਇਆ ਗਿਆ। ਇਸ ਘਟਨਾ ਬਾਰੇ ਬੱਸ ਦੇ ਸਟਾਫ਼ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਚਲਦੀ ਬੱਸ ਦੇ ਪਟੇ ਟੁੱਟਣ ਕਰਨ ਬਸ ਬੇਕਾਬੂ ਹੋ ਗਈ ਅਤੇ ਜਿਵੇਂ ਹੀ ਇਹ ਮੇਨ ਹਾਈਵੇ ’ਤੋਂ ਸਮਰਾਲਾ ਸ਼ਹਿਰ ਨੂੰ ਵੜਨ ਲੱਗੀ ਤਾਂ ਪਲਟ ਗਈ। ਹਸਪਤਾਲ ਵਿਚ ਦਾਖਲ ਜ਼ਖਮੀ ਸਵਾਰੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪਰੰਤੂ ਸੱਟਾਂ ਉਨ੍ਹਾਂ ਕਾਫੀ ਜ਼ਿਆਦਾ ਲੱਗੀਆਂ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।