ਲੁਧਿਆਣਾ ਦਾ ਨੌਜਵਾਨ ਰੂਸ ‘ਚ ਲਾਪਤਾ, ਮਾਪੇ ਚਿੰਤਤ, ਮੱਦਦ ਦੀ ਅਪੀਲ

ਪੰਜਾਬ ਪ੍ਰਵਾਸੀ ਪੰਜਾਬੀ

ਲੁਧਿਆਣਾ, 9 ਅਕਤੂਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦਾ ਇੱਕ ਨੌਜਵਾਨ ਰੂਸ ਵਿੱਚ ਲਾਪਤਾ ਹੋ ਗਿਆ ਹੈ। 21 ਸਾਲਾ ਸਮਰਜੀਤ ਸਿੰਘ ਜੁਲਾਈ ਵਿੱਚ ਆਪਣਾ ਕਰੀਅਰ ਬਣਾਉਣ ਲਈ ਉੱਥੇ ਗਿਆ ਸੀ। ਉਸਨੇ ਆਖਰੀ ਵਾਰ 8 ਸਤੰਬਰ ਨੂੰ ਵੀਡੀਓ ਕਾਲ ‘ਤੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਕਾਲ ‘ਤੇ ਸਮਰਜੀਤ ਨੇ ਕਿਹਾ, “ਮੈਂ ਠੀਕ ਹਾਂ, ਪਾਪਾ, ਆਪਣਾ ਅਤੇ ਮੰਮੀ ਦਾ ਧਿਆਨ ਰੱਖਣਾ।” ਇਹ ਕਹਿਣ ਤੋਂ ਬਾਅਦ, ਕਾਲ ਕੱਟ ਗਈ।
ਇਸ ਤੋਂ ਬਾਅਦ ਪਿਤਾ ਚਰਨਜੀਤ ਵਾਰ-ਵਾਰ ਫੋਨ ਕਰਦੇ ਰਹੇ, ਪਰ ਸੰਪਰਕ ਨਹੀਂ ਹੋ ਸਕਿਆ। ਬਾਅਦ ਵਿੱਚ ਪਤਾ ਲੱਗਾ ਕਿ ਸਮਰਜੀਤ ਨੂੰ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤਾ ਗਿਆ ਸੀ ਅਤੇ ਹੁਣ ਉਸਦਾ ਕੋਈ ਪਤਾ ਨਹੀਂ ਹੈ। ਇਸ ਨਾਲ ਪਰਿਵਾਰ ਚਿੰਤਤ ਹੈ। ਮਾਂ ਦਾ ਰੋ ਰੋ ਬੁਰਾ ਹਾਲ ਹੈ। ਮਾਪਿਆਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਆਪਣੇ ਪੁੱਤਰ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਪਿਤਾ ਨੇ ਉਸਨੂੰ 7 ਲੱਖ ਰੁਪਏ ਦਾ ਕਰਜ਼ਾ ਲੈ ਕੇ ਰੂਸ ਭੇਜਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।