ਮਾਂ ਨੇ ਹੀ ਵੇਚਿਆ ਆਪਣਾ ਨਵਜੰਮਿਆ ਬੱਚਾ: ਸਹੁਰੇ ਨੂੰ ਦੱਸਿਆ ਕਿ ਬੱਚਾ…..

ਪੰਜਾਬ

ਲੁਧਿਆਣਾ, 9 ਅਕਤੂਬਰ: ਦੇਸ਼ ਕਲਿੱਕ ਬਿਓਰੋ :

ਲੁਧਿਆਣਾ ‘ਚ ਇੱਕ ਮਾਂ ਵੱਲੋਂ ਹੀ ਆਪਣਾ ਬੱਚਾ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਂ ਨੇ ਆਪਣੇ ਬੱਚੇ ਦਾ ਢਾਈ ਲੱਖ ‘ਚ ਸੌਦਾ ਕੀਤਾ। ਇਹ ਹੀ ਨਹੀਂ ਉਸ ਨੇ ਆਪਣੇ ਸਹੁਰਿਆਂ ਨੂੰ ਦੱਸਿਆ ਕਿ ਉਸ ਨੂੰ ਮਰਿਆ ਹੋਇਆ ਬੱਚਾ ਪੈਦਾ ਹੋਇਆ ਸੀ ਅਤੇ ਸਸਕਾਰ ਕੀਤਾ ਗਿਆ ਸੀ। ਪਤਨੀ ਨੇ ਇਹ ਗੱਲ ਆਪਣੇ ਪਤੀ ਤੋਂ ਵੀ ਲੁਕੋਈ ਸੀ। ਦੱਸ ਦਈਏ ਕਿ ਔਰਤ ਦਾ ਪਤੀ ਸੰਨੀ ਵੀ ਇਨ੍ਹਾਂ ਦਿਨਾਂ ਦੌਰਾਨ ਬਿਮਾਰ ਸੀ ਅਤੇ ਉਹ ਆਗਰਾ ਵਿੱਚ ਹਸਪਤਾਲ ਵਿੱਚ ਦਾਖਲ ਸੀ। ਪਰ ਇਸ ਗੱਲ ਦੇ ਅਗਲੇ ਹੀ ਦਿਨ ਸੰਨੀ ਦੀ ਵੀ ਮੌਤ ਹੋ ਗਈ ਸੀ। ਦੋਵਾਂ ਮੌਤਾਂ ਤੋਂ ਬਾਅਦ ਪਰਿਵਾਰ ਸੋਗ ਵਿੱਚ ਡੁੱਬ ਗਿਆ ਸੀ।

ਪਰ ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਰੀਤਾ ਦੇ ਸਹੁਰੇ ਗਜਰਾਜ ਸਿੰਘ ਨੂੰ ਰੀਤਾ ਅਤੇ ਆਸ਼ਾ ਵਰਕਰ ਰੇਣੂ ਵਿਚਕਾਰ ਸੰਨੀ ਦੇ ਫ਼ੋਨ ‘ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਮਿਲੀ ਕਿ ਜਿਸ ‘ਚ 2.5 ਲੱਖ ਰੁਪਏ ਵਿੱਚ ਨਵਜੰਮੇ ਬੱਚੇ ਨੂੰ ਵੇਚਣ ਦੀ ਗੱਲ ਹੋ ਰਹੀ ਸੀ। ਜਿਸ ਤੋਂ ਬਾਅਦ ਗਜਰਾਜ ਸਿੰਘ ਨੇ ਆਪਣੀ ਨੂੰਹ ਦੀ ਨਵਜੰਮੇ ਬੱਚੇ ਨੂੰ ਵੇਚਣ ਦੇ ਦੋਸ਼ ਵਿੱਚ ਸ਼ਿਕਾਇਤ ਦਰਜ ਕਰਵਾਈ।

ਸ਼ਿਕਾਇਤ ਕੀਤੇ ਜਾਣ ਤੋਂ ਤਿੰਨ ਹਫ਼ਤੇ ਬਾਅਦ, ਦੁੱਗਰੀ ਪੁਲਿਸ ਨੇ ਬੱਚਾ ਬਰਾਮਦ ਕਰ ਲਿਆ ਹੈ, ਹਾਲਾਂਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਕਥਿਤ ਖਰੀਦਦਾਰ ਦੇ ਇੱਕ ਰਿਸ਼ਤੇਦਾਰ ਨੇ ਬੱਚਾ ਸੌਂਪ ਦਿੱਤਾ ਹੈ। ਬੱਚਾ ਹੁਣ ਉਸਦੇ ਦਾਦਾ ਗਜਰਾਜ ਸਿੰਘ, ਜੋ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀ ਹੈ, ਦੀ ਦੇਖਭਾਲ ਵਿੱਚ ਸੁਰੱਖਿਅਤ ਹੈ।

ਜਾਣਕਾਰੀ ਦੇ ਆਧਾਰ ‘ਤੇ, ਦੁੱਗਰੀ ਪੁਲਿਸ ਨੇ 14 ਸਤੰਬਰ ਨੂੰ ਰੀਤਾ, ਉਸਦੀ ਮਾਂ ਪ੍ਰੇਮਾ ਦੇਵੀ, ਆਸ਼ਾ ਵਰਕਰ ਰੇਣੂ ਅਤੇ ਨਿੱਜੀ ਹਸਪਤਾਲ ਦੇ ਕਰਮਚਾਰੀ ਰਾਮ ਕੁਮਾਰ ਵਿਰੁੱਧ ਬੀਐਨਐਸ ਐਕਟ ਦੀ ਧਾਰਾ 143(4) (18 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਤਸਕਰੀ) ਅਤੇ 61(2) (ਅਪਰਾਧਿਕ ਸਾਜ਼ਿਸ਼) ਦੇ ਤਹਿਤ ਐਫਆਈਆਰ ਦਰਜ ਕੀਤੀ। ਅਦਾਲਤ ਨੇ ਰੇਣੂ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।

ਦੁੱਗਰੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਇੰਸਪੈਕਟਰ ਗੁਲਜਿੰਦਰਪਾਲ ਸਿੰਘ ਸੇਖੋਂ ਨੇ ਪੁਸ਼ਟੀ ਕੀਤੀ ਕਿ ਨਵਜੰਮੇ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਉਸਦੇ ਦਾਦਾ ਜੀ ਨੂੰ ਸੌਂਪ ਦਿੱਤਾ ਗਿਆ ਹੈ, ਪਰ ਇਹ ਵੀ ਕਿਹਾ ਕਿ ਦੋਸ਼ੀ ਦੀ ਭਾਲ ਜਾਰੀ ਹੈ। ਪੁਲਿਸ ਨੇ ਮਾਮਲੇ ਵਿੱਚ ਕਥਿਤ ਖਰੀਦਦਾਰ ਦਾ ਨਾਮ ਵੀ ਦਰਜ ਕੀਤਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।