ਮੋਹਾਲੀ, 12 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਮੋਹਾਲੀ ਵਿਚ ਮਾਂ ਦਾ ਦੁੱਧ ਪੀਂਦੇ ਬੱਚੇ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਾਂ ਜਦੋਂ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਤਾਂ ਬੱਚੇ ਨੂੰ ਉਲਟੀ ਆਉਣ ਪਿੱਛੋਂ ਉਸਦੀ ਮੌਤ ਹੋ ਗਈ। ਸੈਕਟਰ 82 ਦੀ ਰਹਿਣ ਵਾਲੀ ਮਾਂ ਪੂਜਾ ਆਪਣੇ ਢਾਈ ਸਾਲਾ ਗੋਪਾਲ ਨੂੰ ਜਦੋਂ ਦੁੱਧ ਪਿਲਾ ਰਹੀ ਸੀ ਤਾਂ ਉਸਨੂੰ ਉਲਟੀ ਆਉਣ ਉਤੇ ਦੁੱਧ ਬੱਚੇ ਦੀ ਸਾਹ ਵਾਲੀ ਨਾਲੀ ਵਿੱਚ ਚਲਿਆ ਗਿਆ ਅਤੇ ਉਸਦਾ ਸਾਹ ਰੁੱਕ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਫੇਜ 6 ਵਿੱਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਦੇ ਡਾਕਟਰਾਂ ਮੁਤਾਬਕ ਬੱਚੇ ਨੂੰ ਗਲਤ ਤਰੀਕੇ ਨਾਲ ਦੁੱਧ ਪਿਆਉਣ ਕਾਰਨ ਇਹ ਸਥਿਤੀ ਬਣੀ ਹੈ।