ਮਾਪਿਆਂ ਲਈ ਜ਼ਰੂਰੀ ਖ਼ਬਰ : ਬੱਚਿਆਂ ਨੂੰ ਨਾ ਪਿਲਾਓ ਖੰਘ ਵਾਲੀਆਂ ਦਵਾਈਆਂ,  WHO ਵੱਲੋਂ ਚੇਤਾਵਨੀ

ਸਿਹਤ ਰਾਸ਼ਟਰੀ

ਨਵੀਂ ਦਿੱਲੀ, 15 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਪਿਛਲੇ ਦਿਨੀਂ ਭਾਰਤ ਵਿੱਚ ਖੰਘ ਵਾਲੀ ਦਵਾਈ ਪੀਣ ਕਾਰਨ ਕਈ ਬੱਚਿਆਂ ਦੀ ਮੌਤ ਹੋ ਗਈ ਗਈ। ਇਸ ਤੋਂ ਬਾਅਦ ਸਰਕਾਰ ਵੱਲੋਂ ਖੰਘ ਵਾਲੀ ਦਵਾਈ ਉਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਸਬੰਧਤ ਖੰਘ ਵਾਲੀ ਦਵਾਈ ਦੀ ਕੰਪਨੀ ਉਤੇ ਕਾਰਵਾਈ ਕੀਤੀ ਗਈ ਸੀ। ਹੁਣ ਖੰਘ ਵਾਲੀ ਦਵਾਈ ਬੱਚਿਆਂ ਨੂੰ ਪਿਲਾਉਣ ਸਬੰਧੀ ਵਿਸ਼ਵ ਸਿਹਤ ਸੰਗਠਨ (WHO) ਵੱਲੋਂ  ਤਿੰਨ ਦਵਾਈਆਂ ਨਾ ਵਰਤਣ ਲਈ ਸਲਾਹ ਦਿੱਤੀ ਗਈ ਹੈ।

WHO ਨੇ ਭਾਰਤ ਵਿੱਚ 3 ਖੰਘ ਵਾਲੀਆਂ ਦਵਾਈਆਂ ਨੂੰ ਡਿਟੇਕਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ ਕਿ ਜੇਕਰ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਅਜਿਹੀ ਕੋਈ ਸਿਰਪ ਮਿਲਦੀ ਹੈ ਤਾਂ ਸਿਹਤ ਏਜੰਸੀ ਨੂੰ ਇਸਦੀ ਸੂਚਨਾ ਜ਼ਰੂਰ ਦਿੱਤੀ ਜਾਵੇ।

ਵਿਸ਼ਵ ਸਿਹਤ ਏਜੰਸੀ ਨੇ ਕਥਿਤ ਤੌਰ ਉਤੇ ਸ੍ਰੀਸਨ ਫਾਰਮਾਸਊਟਿਕਲਜ਼ ਦੀ ਕੋਲਡ੍ਰਿਫ (COLDRIF) ਰੇਡਨੇਸ ਫਾਰਮਾਸਊਟਿਕਲਸ ਦੀ ਰੇਸਿਪਫ੍ਰੈਸ ਟੀਆਰ (Respifresh TR) ਅਤੇ ਸ਼ੇਪ ਫਾਰਮਾ ਦੀ ਰਲਾਈਫ (ReLife) ਦੇ ਸਪੇਸਿਫਿਕ ਬੈਚ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਭਾਰਤ ਵਿੱਚ ਪਹਿਚਾਣੀਆਂ ਗਈਆਂ ਤਿੰਨ ਖੰਘ ਵਾਲੀਆਂ ਦਵਾਈਆਂ ਨਾਲ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ। ਖਬਰਾਂ ਮੁਤਾਬਕ ਡਬਲਿਊਐਚਓ ਵੱਲੋਂ ਬੇਸਿਸ ਉਤੇ ਗਲੋਬਲ ਮੈਡੀਕਲ ਪ੍ਰੋਡਕਟਸ ਅਲਰਟ ਜਾਰੀ ਕਰੇਗਾ।

ਇਹ ਵੀ ਵਰਨਣਯੋਗ ਹੈ ਕਿ ਬੱਚਿਆਂ ਦੀ ਮੌਤ ਤੋਂ ਬਾਅਦ ਸਰਕਾਰ ਨੇ ਇਕ ਐਡਵਾਇਜ਼ਰੀ ਜਾਰੀ ਕਰਦੇ ਹੋਏ ਖੰਘ ਵਾਲੀਆਂ ਦਵਾਈਆਂ ਨਾ ਵਰਤਣ ਦੀ ਸਲਾਹ ਦਿੱਤੀ ਹੈ। ਇਸ ਐਡਵਾਇਜ਼ਰੀ ਮੁਤਾਬਕ ਅਜਿਹੀਆਂ ਦਵਾਈਆਂ 2 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਨਹੀਂ ਦਿੱਤੀਆਂ ਜਾਣੀਆਂ ਚਾਹੀਦੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।