ਬਰੈਂਪਟਨ: 15 ਅਕਤੂਬਰ, ਗੁਰਮੀਤ ਸੁਖਪੁਰਾ
ਪਿਛਲੇ ਦਿਨੀ ਬਰੈਂਪਟਨ ਸੀਨੀਅਰਜ ਵੂਮੈਨ ਕਲੱਬ ਦੀ ਪ੍ਰਧਾਨ ਕੁਲਦੀਪ ਗਰੇਵਾਲ ਤੇ ਸਕੱਤਰ ਇੰਦਰਜੀਤ ਢਿਲੋਂ ਦੀ ਸੁਚੱਜੀ ਅਗਵਾਈ ਵਿੱਚ ਇੱਕ ਦਿਨਾਂ ਟੂਰ ਲਵਾਇਆ ਗਿਆ। ਡਾਇਰੈਕਟਰਜ਼ ਗੁਰਮੀਤ ਰਾਏ, ਪਰਮਜੀਤ ਗਿੱਲ ਅਤੇ ਅਵਤਾਰ ਰਾਏ ਦੇ ਸਹਿਯੋਗ ਨਾਲ ਕਲੱਬ ਦੀਆਂ ਮੈਂਬਰਜ਼ ਨੂੰ ਬੁੱਧਾ ਮੰਦਰ ਦੇ ਟੂਰ ਲਈ ਤਿਆਰ ਕੀਤਾ ਗਿਆ।
9 ਵਜੇ ਬਰਿਡਨ ਪਲਾਜਾ ਤੋਂ ਰਵਾਨਾ ਹੋਈ। ਡਿਸਟ੍ਰਿਕ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਸਤਪਾਲ ਜੌਹਲ ਜੀਆਂ ਨੇ ਬੱਸ ਚਲਣ ਵੇਲੇ ਸ਼ੁਭ ਇਛਾਵਾਂ ਦਿੱਤੀਆਂ ਤੇ ਬੱਸ ਵਿੱਚ ਬੀਬੀਆਂ ਨੂੰ ਸਨੈਕਸ ਵੰਡੇ ਗਏ। ਬੁੱਧਾ ਮੰਦਰ ਪਹੁੰਚ ਕੇ ਸਾਰੀਆਂ ਬੀਬੀਆਂ ਨੇ ਬੜੀ ਸਰਧਾ ਨਾਲ ਦਰਸਨ ਕੀਤੇ ਉਸਤੋਂ ਬਾਅਦ ਬੱਸ ਪੀਟਰਬਰੋਅ ਲੇਕ ਪਹੁੰਚੀ, ਉਥੇ ਜਾਕੇ ਸਭਨੇ ਇੱਕਠਿਆਂ ਬੈਠਕੇ ਲੰਚ ਕੀਤਾ ਤੇ ਖੂਬ ਮਨੋਰੰਜਨ ਕੀਤਾ।

ਇਹ ਟਰਿੱਪ ਇੱਕ ਖੂਬਸੂਰਤ ਯਾਦਗਾਰ ਬਣਿਆ ਜਿਸਨੂੰ ਬੀਬੀਆਂ ਨੇ ਬਹੁਤ ਹੀ ਸਰਾਹਿਆ ਤੇ ਕਲੱਬ ਦੀ ਆਗੂ ਟੀਮ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਸ ਟਰਿੱਪ ਨੂੰ ਉਲੀਕਿਆ। ਬੱਸ ਸ਼ਾਮ ਨੂੰ 8-30 ਵਜੇ ਵਾਪਿਸ ਆਈ ਤਾਂ ਬੀਬੀਆਂ ਨੇ ਬਹੁਤ ਖੁਸ਼ੀ ਭਰਭੂਰ ਸ਼ਬਦਾਂ ਵਿੱਚ ਇੱਕ ਦੂਜੇ ਅਲਵਿਦਾ ਕਹਿੰਦਿਆਂ ਮੁੜ ਜਲਦੀ ਮਿਲਣ ਦਾ ਵਾਅਦਾ ਕਰਦਿਆਂ ਆਪੋ ਆਪਣੇ ਘਰਾਂ ਨੂੰ ਵਾਪਸ ਪਰਤੇ।