ਅਧਿਆਪਕਾ ਦਾ ਪਰਸ ਖੋਹ ਕੇ ਭੱਜ ਰਿਹਾ ਲੁਟੇਰਾ ਰੇਲਵੇ ਫਾਟਕ ਬੰਦ ਹੋਣ ਕਾਰਨ ਲੋਕਾਂ ਨੇ ਫੜਿਆ, ਕੀਤੀ ਛਿੱਤਰ ਪਰੇਡ

ਪੰਜਾਬ

ਪਠਾਨਕੋਟ, 17 ਅਕਤੂਬਰ, ਦੇਸ਼ ਕਲਿਕ ਬਿਊਰੋ :
ਦੋ ਲੁਟੇਰਿਆਂ ਨੇ ਪਠਾਨਕੋਟ ਤੋਂ ਸੁਜਾਨਪੁਰ ਜਾ ਰਹੀ ਇੱਕ ਸਕੂਟਰ ਸਵਾਰ ਅਧਿਆਪਕਾ ਦਾ ਪਰਸ ਖੋਹ ਲਿਆ ਅਤੇ ਭੱਜ ਗਏ। ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਨੇੜੇ ਮੌਜੂਦ ਲੋਕਾਂ ਨੇ ਦੋਵਾਂ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫੜ ਲਿਆ ਅਤੇ ਛਿੱਤਰ ਪਰੇਡ ਕੀਤੀ।
ਰਾਹਗੀਰ ਸੁਭਾਸ਼ ਨੇ ਦੱਸਿਆ ਕਿ ਉਹ ਬਾਈਕ ‘ਤੇ ਪਠਾਨਕੋਟ ਤੋਂ ਸੁਜਾਨਪੁਰ ਜਾ ਰਿਹਾ ਸੀ ਤਾਂ ਮੋਟਰਸਾਈਕਲ ‘ਤੇ ਸਵਾਰ ਦੋ ਲੁਟੇਰਿਆਂ ਨੇ ਸਕੂਟਰ ਸਵਾਰ ਇੱਕ ਲੜਕੀ ਦਾ ਪਰਸ ਖੋਹ ਲਿਆ। ਉਸਨੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਥੋੜ੍ਹੀ ਦੂਰੀ ‘ਤੇ ਰੇਲਵੇ ਫਾਟਕ ਬੰਦ ਹੋ ਗਿਆ। ਇੱਕ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਕਿ ਦੂਜੇ ਨੂੰ ਲੋਕਾਂ ਨੇ ਫੜ ਲਿਆ। ਲੋਕਾਂ ਨੇ ਪਹਿਲਾਂ ਉਸ ਦੀ ਛਿੱਤਰ ਪਰੇਡ ਕੀਤੀ ਅਤੇ ਵੀਡੀਓ ਵੀ ਬਣਾਈ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।