ਅੱਜ ਅਦਾਲਤ ’ਚ ਪੇਸ਼ ਕਰੇਗੀ ਸੀਬੀਆਈ
ਚੰਡੀਗੜ੍ਹ, 17 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਰਿਸ਼ਵਤ ਲੈਣ ਦੇ ਦੋਸ਼ ਵਿੱਚ ਸੀਬੀਆਈ (CBI) ਵੱਲੋਂ ਗ੍ਰਿਫਤਾਰ ਕੀਤੇ ਗਏ ਰੋਪੜ ਰੇਂਜ ਦੇ ਡੀਜੀਪੀ ਦੇ ਘਰੋਂ ਕਰੋੜਾਂ ਰੁਪਏ ਨਗਦ, ਜਾਇਦਾਦ ਦੇ ਕਾਗਜ਼, ਮਹਿੰਗੀਆਂ ਘੜੀਆਂ, ਵਿਦੇਸ਼ੀ ਸ਼ਰਾਬ, ਮਹਿੰਗੀਆਂ ਗੱਡੀਆਂ ਮਿਲਿੀਆਂ ਹਨ। ਸੀਬੀਆਈ ਵੱਲੋਂ ਬੀਤੇ ਕੱਲ੍ਹ ਡੀਆਈਜੀ ਹਰਚਰਨ ਸਿੰਘ ਭੁੱਲਰ (DIG Harcharan Singh Bhullar) ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਸੀਬੀਆਈ ਵੱਲੋਂ ਉਸਦੇ ਘਰ ਦੀ ਤਲਾਸੀ ਲਈ ਗਈ, ਜਿੱਥੋਂ 5 ਕਰੋੜ ਰੁਪਏ ਨਗਦ, 1.5 ਕਿਲੋ ਸੋਨੇ ਦੇ ਗਹਿਣੇ, ਮਰਸਡੀਜ਼-ਔਡੀ ਗਲਜਰੀ ਗੱਡੀਆਂ ਦੀਆਂ ਚਾਬੀ, ਪੰਜਾਬ ਵਿੱਚ ਕਈ ਜਾਇਦਾਦਾਂ ਨਾਲ ਜੁੜੇ ਕਾਗਜ਼, 22 ਮਹਿੰਗੀਆਂ ਘੜੀਆਂ, ਲਾਕਰ ਦੀਆਂ ਚਾਬੀਆਂ ਅਤੇ 40 ਲੀਟਰ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ, ਇਕ ਡਬਲ ਬੈਰਲ ਗਨ, ਪਿਸਤੋਲ, ਰਿਵਾਲਵਰ, ਏਅਰਗਨ ਅਤੇ ਗੋਲਾ ਬਾਰੂਦ ਮਿਲਿਆ ਹੈ। ਇਸ ਦੇ ਨਾਲ ਹੀ ਜੋ ਰਿਸ਼ਵਤ ਲੈਣ ਸਮੇਂ ਵਿਚੋਲਾ ਹੁੰਦਾ ਸੀ ਉਸਦੇ ਘਰੋਂ 21 ਲੱਖ ਰੁਪਏ ਨਗਦ ਬਰਾਮਦ ਹੋਏ ਹਨ। ਸੀਬੀਆਈ ਵੱਲੋਂ ਦੇਰ ਰਾਤ ਤੱਕ ਘਰਾਂ ਦੀ ਤਲਾਸ਼ੀ ਲਈ ਗਈ। ਸੀਬੀਆਈ ਅੱਜ ਡੀਆਈਜੀ ਭੁੱਲਰ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।