4 ਰੋਟੀਆਂ ਦੀ ਕੀਮਤ 80 ਹਜ਼ਾਰ, ਵਾਇਰਲ ਹੋਇਆ ਬਿੱਲ

ਪੰਜਾਬ

ਚੰਡੀਗੜ੍ਹ, 19 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਮੀਡੀਆ ਉਤੇ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਖਾਣੇ ਦਾ ਬਿੱਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਇਸ ਬਿੱਲ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇਸ ਬਿੱਲ ਨੂੰ ਲੋਕ ਵੱਖ ਵੱਖ ਕਹਿ ਰਹੇ ਹਨ ਕਿ ਇਹ ਮੇਰਾ ਬਿੱਲ ਹੈ। ਇਸ ਬਿੱਲ ਵਿੱਚ 1 ਤੰਦੂਰੀ ਰੋਟੀ ਦੀ ਕੀਮਤ 20 ਹਜ਼ਾਰ ਦਿਖਾਈ ਗਈ ਹੈ। 4 ਰੋਟੀਆਂ ਦੀ ਕੀਮਤ 80000 ਹੈ। ਮਿਕਸ ਵੈਜ ਕੜੀ ਦੀ ਕੀਮਤ 80,000, ਸੋਫਟ ਡਰਿੰਕ 25000 ਹੈ। ਇਸ ਉਤੇ 14,800 ਰੁਪਏ ਟੈਕਸ ਲਗਾਇਆ ਗਿਆ ਹੈ। ਕੁਲ ਕੀਮਤ 199,800 ਹੈ।

ਲੋਕਾਂ ਵੱਲੋਂ ਇਨ੍ਹਾਂ ਪੋਸਟਾਂ ਉਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ। ਕਈ ਲੋਕ ਕਹਿ ਰਹੇ ਹਨ ਕਿ ਜਿੰਨਾਂ ਕੋਲ ਠੱਗੀ ਚੋਰੀ ਜਾਂ 2 ਨੰਬਰ ਦੀ ਕਮਾਈ ਹੁੰਦੀ ਆ ਓਹੀ ਕਰਦੇ ਨੇ ਐਨਾ ਖਰਚ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।