ਕ੍ਰਿਕਟਰ ਅਭਿਸ਼ੇਕ ਸ਼ਰਮਾ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਖੇਡਾਂ

ਅੰਮ੍ਰਿਤਸਰ, 21 ਅਕਤੂਬਰ: ਦੇਸ਼ ਕਲਿਕ ਬਿਊਰੋ :

ਕ੍ਰਿਕਟਰ ਅਭਿਸ਼ੇਕ ਸ਼ਰਮਾ ਕ੍ਰਿਕਟ ਤੋਂ ਸਮਾਂ ਕੱਢ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ ਅਤੇ ਅਭਿਸ਼ੇਕ ਨੇ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਈ। ਇਸ ਤੋਂ ਬਿਨਾਂ ਅਭਿਸ਼ੇਕ ਸ਼ਰਮਾ ਨੇ ਕੱਲ੍ਹ ਰਾਤ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਭੈਣ ਅਤੇ ਜੀਜਾ ਵੀ ਸਨ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਸਾਂਝੀਆਂ ਕੀਤੀਆਂ।

ਅਭਿਸ਼ੇਕ ਵਾਹਿਗੁਰੂ ਦਾ ਧੰਨਵਾਦ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਪੋਸਟ ਵਿੱਚ ਵੀ “ਸ਼ੁਕਰ” ਲਿਖਿਆ ਹੈ। ਕ੍ਰਿਕਟ ਤੋਂ ਵਿਹਲ ਦੇ ਪਲਾਂ ਦੌਰਾਨ, ਅਭਿਸ਼ੇਕ ਆਪਣੀ ਭੈਣ ਕੋਮਲ ਅਤੇ ਜੀਜੇ ਲਵਿਸ਼ ਨਾਲ ਵੀ ਸਮਾਂ ਬਿਤਾ ਰਿਹਾ ਹੈ। ਹਾਲ ਹੀ ਵਿੱਚ, ਅਭਿਸ਼ੇਕ ਸ਼ਰਮਾ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਿਆ ਕਿਉਂਕਿ ਉਹ ਕਾਨਪੁਰ ਵਿੱਚ ਭਾਰਤ ਏ ਅਤੇ ਆਸਟ੍ਰੇਲੀਆ ਏ ਵਿਚਕਾਰ ਇੱਕ ਅਣਅਧਿਕਾਰਤ ਵਨਡੇ ਮੈਚ ਵਿੱਚ ਖੇਡਣ ਵਿੱਚ ਰੁੱਝਿਆ ਹੋਇਆ ਸੀ। ਹਾਲਾਂਕਿ ਇਸ ਮੈਚ ਵਿੱਚ ਉਹ ‘0’ ‘ਤੇ ਆਊਟ ਹੋ ਗਏ ਸਨ। ਪਰ ਹੁਣ ਅਭਿਸ਼ੇਕ ਹੁਣ ਆਪਣੇ ਜੀਜਾ ਅਤੇ ਭੈਣ ਨਾਲ ਵਧੇਰੇ ਸਮਾਂ ਬਿਤਾ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।