ਨਾਲੀ ਦਾ ਪਾਣੀ ਕੱਢਣ ਨੂੰ ਲੈ ਕੇ ਪਿੰਡ ਵਿੱਚ ਬੁਲਾਈ ਗਈ ਪੰਚਾਇਤ ਦੌਰਾਨ ਇਕ ਪਾਰਟੀ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ।
ਨੋਇਡਾ, 21 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਨਾਲੀ ਦਾ ਪਾਣੀ ਕੱਢਣ ਨੂੰ ਲੈ ਕੇ ਪਿੰਡ ਵਿੱਚ ਬੁਲਾਈ ਗਈ ਪੰਚਾਇਤ ਦੌਰਾਨ ਇਕ ਪਾਰਟੀ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਗ੍ਰੇਟਰ ਨੋਇਡਾ ਦੇ ਥਾਣਾ ਜਾਰਚਾ ਖੇਤਰ ਅੰਦਰ ਪੈਂਦੇ ਪਿੰਡ ਸੈਥਲੀ ਵਿੱਚ ਦੀਵਾਲੀ ਵਾਲੇ ਦਿਨ ਇਕ ਮਾਮੂਲੀ ਮਾਮਲਾ ਹੱਲ ਕਰਨ ਲਈ ਪੰਚਾਇਤ ਬੁਲਾਈ ਗਈ ਸੀ। ਇਸ ਦੌਰਾਨ ਛੋਟੀ ਗੱਲ ਖੂਨੀ ਰੂਪ ਧਾਰਨ ਕਰ ਗਈ। ਇਸ ਦੌਰਾਨ ਇਕ ਵਿਅਕਤੀ ਨੇ ਗੋਲੀ ਚਲਾ ਦਿੱਤੀ ਜਿਸ ਕਾਰਨ ਦੋ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਚੌਕੀ ਸਾਹਮਣੇ ਜੀਟੀਰੋਡ ਉਤੇ ਜਾਮ ਲਗਾ ਦਿੱਤਾ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਸਥਿਤੀ ਉਤੇ ਕਾਬੂ ਪਾਇਆ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤੀ। ਡੀਸੀਪੀ ਗ੍ਰੇਟਰ ਨੋਇਡਾ ਸ਼ਾਦ ਮੀਆਂ ਖਾਨ ਨੇ ਦੱਸਿਆ ਕਿ ਪਿੰਡ ਦੇ ਅਨੂਪ ਭਾਟੀ ਦਾ ਉਨ੍ਹਾਂ ਦੇ ਗੁਆਂਢੀ ਪ੍ਰਿੰਸ ਭਾਟੀ, ਬੌਬੀ ਤੋਂਗੜ ਅਤੇ ਮਨੋਜ ਨਾਗਰ ਨਾਲ ਝਗੜਾ ਹੋਇਆ। ਵਿਵਾਦ ਐਨਾਂ ਵੱਧ ਗਿਆ ਕਿ ਅਨੂਪ ਦੇ ਭਤੀਜੇ ਦੀਪਾਂਸ਼ੂ ਭਾਟੀ ਅਤੇ ਭਾਈ ਅਜੈ ਭਾਟੀ ਉਤੇ ਗੋਲੀ ਚਲਾ ਦਿੱਤੀ।