ਵੇਰਕਾ ਮਿਲਕ ਪਲਾਂਟ ’ਚ ਧਮਾਕਾ, 1 ਮੁਲਾਜ਼ਮ ਦੀ ਮੌਤ, 5 ਦੀ ਹਾਲਤ ਗੰਭੀਰ

ਪੰਜਾਬ

ਲੁਧਿਆਣਾ, 23 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਸਥਾਨਕ ਵੇਰਕਾ ਮਿਲਕ ਪਲਾਂਟ ਵਿੱਚ ਧਮਾਕਾ ਹੋਣ ਕਾਰਨ ਇਕ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਵਿਸ਼ਵਕਰਮਾ ਪੂਜਾ ਤੋਂ ਬਾਅਦ ਰਾਤ ਨੂੰ ਪਲਾਂਟ ਦਾ ਟਰਾਇਲ ਲੈਣਾ ਸੀ। ਰਾਤ ਨੂੰ ਕਰਮਚਾਰੀਆਂ ਨੂੰ ਬੁਲਾਇਆ ਗਿਆ। ਜਦੋਂ ਟਰਾਇਲ ਲੈ ਰਹੇ ਸਨ ਤਾਂ ਉਸ ਸਮੇਂ ਹੀਟਰ ਪਲਾਂਟ ਵਿੱਚ ਧਮਾਕਾ ਹੋ ਗਿਆ। ਇਕ ਕਰਮਚਾਰੀ ਨੇ ਦੱਸਿਆ ਕ ਪਿਲਾਂਟ ਵਿੱਚ 450 ਕਿਲੋ ਵਾਲੇ ਸਿਲੰਡਰ ਹੁੰਦੇ ਹਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਸਬੰਧਤ ਥਾਣਾ ਦੇ ਐਸਐਚਓ ਨੇ ਦੱਸਿਆ ਕਿ ਧਮਾਕੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਕੁਨਾਲ ਜੈਨ ਵਜੋਂ ਹੋਈ ਹੈ। ਜਦੋਂ ਕਿ ਜ਼ਖਮੀਆਂ ਵਿੱਚ ਕੁਲਵੰਤ ਸਿੰਘ, ਅਜੀਤ ਸਿੰਘ, ਪੁਨੀਨ ਕੁਮਾਰ, ਦਵਿੰਦਰ ਸਿੰਘ ਅਤੇ ਗੁਰਤੇਜ ਵਜੋਂ ਪਹਿਚਾਣ ਹੋਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।