ਮੋਹਾਲੀ, 26 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਲਾਰੈਂਸ ਅਤੇ ਗੋਲਡੀ ਬਰਾੜ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕਰਦੇ ਹੋਏ ਇਕ ਵਿਅਕਤੀ ਵੱਲੋਂ ਮਸ਼ਹੂਰ ਗਾਇਕ ਨੂੰ ਜਾਨੋ ਮਾਰਨ ਦੀ ਧਮਕੀ ਦਿੰਦੇ ਹੋਏ 15 ਲੱਖ ਰੁਪਏ ਦੀ ਮੰਗ ਕੀਤੀ ਹੈ। ‘ਮੇਰਾ ਭੋਲਾ ਹੈ ਭੰਡਾਰੀ’ ਭਜਨ ਨਾਲ ਮਸ਼ਹੂਰ ਹੋਏ ਗਾਇਕ ਹੰਸਰਾਜ ਰਘੁਵੰਸ਼ੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਗਾਇਕ ਵੱਲੋਂ ਮੋਹਾਲੀ ਵਿੱਚ ਇਸ ਮਾਮਲੇ ਸਬੰਧੀ ਸਬੰਧੀ ਮੱਧ ਪ੍ਰਦੇਸ਼ ਦੇ ਇਕ ਵਿਅਕਤੀ ਖਿਲਾਫ FIR ਦਰਜ ਕਰਵਾਈ ਹੈ।
ਆਰੋਪੀ ਹੰਸਰਾਜ ਰਘੁਵੰਸ਼ੀ ਦੇ ਵਿਆਹ ਵਿੱਚ ਸ਼ਾਮਲ ਹੋਇਆ ਸੀ ਅਤੇ ਪਹਿਲਾਂ ਉਸਨੇ ਉਨ੍ਹਾਂ ਦੇ ਪਰਿਵਾਰ ਦਾ ਭਰੋਸਾ ਜਿੱਤਿਆ। ਆਰੋਪੀ ਨੇ ਗਾਇਕ ਅਤੇ ਉਨ੍ਹਾਂ ਦੇ ਪਰਿਵਾਰ ਤੋਂ 15 ਲੱਖ ਰੁਪਏ ਦੀ ਮੰਗ ਕੀਤੀ ਹੈ ਅਤੇ ਪੈਸੇ ਨਾਲ ਦੇਣ ਉਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਮੱਧ ਪ੍ਰਦੇਸ਼ ਦੇ ਉਜੈਨ ਵਾਸੀ ਰਾਹੁਲ ਕੁਮਾਰ ਨਾਗੜੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਸ਼ਿਕਆੲਤ ਵਿੱਚ ਕਿਹਾ ਗਿਆ ਕਿ ਆਰੋਪੀ ਦੀ ਰਘੁਵੰਸ਼ੀ ਨਾਲ ਪਹਿਲੀ ਮੁਲਾਕਾਤ ਉਜੈਨ ਦੇ ਮਹਾਕਾਲ ਮੰਦਰ ਵਿੱਚ ਹੋਈ ਸੀ, ਜਿੱਥੇ ਉਸਨੇ ਇਕ ਪ੍ਰੋਗਰਾਮ ਕੀਤਾ ਸੀ।
ਆਰੋਪੀ ਸੋਸ਼ਲ ਮੀਡੀਆ ਉਤੇ ਲੋਕਾਂ ਵਿੱਚ ਅਜਿਹੀ ਅਦਿਖ ਬਣਾ ਰਿਹਾ ਸੀ ਜਿਵੇਂ ਉਹ ਗਾਇਕ ਦਾ ਛੋਟਾ ਭਰਾ ਹੁੰਦਾ ਹੈ। ਹੌਲੀ ਹੌਲੀ ਉਸਨੇ ਲੋਕਾਂ ਨੂੰ ਠੱਗਣਾ ਅਤੇ ਉਨ੍ਹਾਂ ਤੋਂ ਮਹਿੰਗੇ ਗਿਫਟ ਲੈਣੇ ਸ਼ੁਰੂ ਕਰ ਦਿੱਤੇ। ਉਹ ਆਰਗਨਾਈਜਰਜ਼ ਦਾ ਵੀ ਲਾਭ ਚੁੱਕਣ ਲੱਗਿਆ। ਜਦੋਂ ਇਸ ਗੱਲ ਦਾ ਪਤਾ ਹੰਸਰਾਜ ਅਤੇ ਉਸਦੀ ਪਤਨੀ ਕੋਮਲ ਨੂੰ ਲੱਗਿਆ ਤਾਂ ਉਨ੍ਹਾਂ ਸੋਸ਼ਲ ਮੀਡੀਆ ਉਤੇ ਅਣਫਲੋ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਦਾ ਵਿਵਹਾਰ ਹੋਰ ਬਦਲ ਗਿਆ। ਰਾਹੁਲ ਨੇ ਫੋਨ ਅਤੇ ਵਟਸਐਪ ਕਾਲ ਕਰਕੇ ਹੰਸਰਾਜ, ਉਸਦੀ ਪਤਨੀ ਅਤੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਦਾਅਵਾ ਕੀਤਾ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਜੁੜਿਆ ਹੈ ਅਤੇ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਹ ਗਾਇਕ ਅਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣਗੇ।




