ਚੰਡੀਗੜ੍ਹ, 26 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਪੁਸ਼ਕਰ ਪਸ਼ੂ ਮੇਲੇ ਵਿੱਚ ਪੰਜਾਬ ਦੀ ਨਗੀਨਾ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸਿਰਫ 31 ਮਹੀਨਿਆਂ ਦੀ ਨਗੀਨਾ ਦੀ ਖੁਰਾਕ ਵੀ ਖਾਸ ਹੈ। ਰਾਜਸਥਾਨ ਦੇ ਪੁਸ਼ਕਰ ਪਸ਼ੂ ਮੇਲੇ ਵਿੱਚ ਬਠਿੰਡਾ ਤੋਂ ਇਕ ਨਗੀਨਾ ਨਾ ਦੀ ਘੋੜੀ ਪਹੁੰਚੀ ਹੈ। ਇਸ ਘੋੜੀ ਦੀ ਉਚਾਈ 63.5 ਇੰਚ ਹੈ। ਇਹ ਘੋੜੀ ਪੂਰੇ ਮੇਲੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਘੋੜੀ ਦੇ ਮਾਲਕ ਗੋਰਾ ਨੇ ਦੱਸਿਆ ਕਿਉਹ ਬਠਿੰਡਾ ਤੋਂ ਲਗਾਤਾਰ ਪਿਛਲੇ 15 ਸਾਲਾਂ ਤੋਂ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਨਗੀਨਾ ਘੋੜੀ ਪੰਜਾਬ ਵਿਚ ਅੰਤਰਰਾਸ਼ਟਰੀ ਸ਼ੋਅ ਦੌਰਾਨ ਪੰਜ ਵਾਰ ਜੇਤੂ ਰਹਿ ਚੁੱਕੀ ਹੈ। ਦੇਖਣ ਨੂੰ ਘੋੜੀ ਸਭ ਦਾ ਧਿਆਨ ਆਪਣੇ ਵੱਲ ਖਿਚਦੀ ਹੈ।
ਉਨ੍ਹਾਂ ਦੱਸਿਆ ਕਿ ਘੋੜੀ ਦੀ ਉਮਰ ਸਿਰਫ 31 ਮਹੀਨੇ ਹੀ ਹੈ। ਉਨ੍ਹਾਂ ਦੱਸਿਆ ਕਿ ਇਸ ਘੋੜੀ ਦੀ ਕੀਮਤ 55 ਲੱਖ ਲਗ ਚੁੱਕੀ ਹੈ। ਮਾਲਕ ਨੇ ਇਹ ਕਿ ਉਹ ਇਕ ਕਰੋੜ ਰੁਪਏ ਤੋਂ ਘੱਟ ਨਹੀਂ ਵੇਚੇਗਾ। ਉਨ੍ਹਾਂ ਨੂੰ ਉਮੀਦ ਹੈ ਕਿ ਛੇਤੀ ਹੀ ਇਸਦਾ ਗ੍ਰਾਹਕ ਵੀ ਆ ਜਾਵੇਗਾ।
ਮਾਲਕ ਨੇ ਘੋੜੀ ਦੀ ਖੁਰਾਕ ਬਾਰੇ ਦੱਸਿਆ ਕਿ ਡਾਈਟ ਬੈਲੇਂਸ ਹੈ ਜਿਸ ਵਿਚ ਛੋਲੇ, ਸੋਆਬੀਨ, ਕੈਲਸ਼ੀਅਮ, ਵਿਟਾਮਿਨ, ਜਿੰਕ, ਕਾਪਰ ਆਦਿ ਸਾਰੇ ਮਿਸ਼ਰਣ ਉਬਾਲ ਕੇ ਖਵਾਇਆ ਜਾਂਦਾ ਹੈ।




