ਨਵੀਂ ਦਿੱਲੀ, 27 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਸਿੱਖਿਆ ਮੰਤਰਾਲੇ ਵੱਲੋਂ ਸੂਬਿਆਂ ਦੀ ਸਥਿਤੀ ਨੂੰ ਲੈ ਕੇ ਤਿਆਰ ਕੀਤੀ ਗਈ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਦੇਸ਼ ਭਰ ਵਿੱਚ ਅਜਿਹੇ ਕਰੀਬ 8 ਹਜ਼ਾਰ ਸਕੂਲ ਹਨ ਜਿੱਥੇ ਇਕ ਵੀ ਵਿਦਿਆਰਥੀ ਨਹੀਂ ਪੜ੍ਹਦਾ, ਪ੍ਰੰਤੂ 20 ਹਜ਼ਾਰ ਤੋਂ ਜ਼ਿਆਦਾ ਅਧਿਆਪਕ ਡਿਊਟੀ ਕਰ ਰਹੇ ਹਨ ਅਤੇ ਤਨਖਾਹ ਲੈ ਰਹੇ ਹਨ।
ਸਿੱਖਿਆ ਵਿਭਾਗ ਵੱਲੋਂ 2024-25 ਲਈ ਤਿਆਰ ਕੀਤੀ ਗਈ ਸਕੂਲ ਦੀ ਸਥਿਤੀ ਬਾਰੇ ਰਿਪੋਰਟ ਵਿੱਚ ਭਾਵੇਂ ਪਹਿਲਾਂ ਨਾਲ ਕਾਫੀ ਸੁਧਾਰ ਹੋਇਆ ਹੈ। ਪ੍ਰੰਤੂ ਦੇਸ਼ ਪਰ ਵਿੱਚ 7993 ਅਜਿਹੇ ਸਕੂਲ ਹਨ ਜਿੱਥੇ ਇਕ ਵੀ ਵਿਦਿਆਰਥੀ ਨਹੀਂ ਹੈ। ਇਨ੍ਹਾਂ ਸਕੂਲਾਂ ਵਿੱਚ 20817 ਅਧਿਆਪਕ ਡਿਊਟੀ ਕਰ ਰਹੇ ਹਨ। ਅਜਿਹੇ ਸਕੂਲਾਂ ਵਿੱਚ ਸਭ ਤੋਂ ਜ਼ਿਆਦਾ ਪੱਛਮੀ ਬੰਗਾਲ ਵਿਚ 3812 ਸਕੂਲ ਹਨ, ਜਿੱਥੇ ਇਕ ਵੀ ਵਿਦਿਆਰਥੀ ਨਹੀਂ 17965 ਅਧਿਆਪਕ ਤੈਨਾਤ ਹਨ। ਤੇਲੰਗਾਨਾ ਵਿਚ 2,245, ਮੱਧ ਪ੍ਰਦੇਸ਼ ’ਚ 463, ਕਰਨਾਟਕ ’ਚ 270, ਤਾਮਿਲਨਾਡੂ ’ਚ 311, ਝਾਰਖੰਡ ’ਚ 107, ਜੰਮੂ-ਕਸ਼ਮੀਰ ’ਚ 146, ਉੱਤਰ ਪ੍ਰਦੇਸ਼ ’ਚ 81 ਅਤੇ ਉੱਤਰਾਖੰਡ ’ਚ 39 ਸਕੂਲ ਜ਼ੀਰੋ ਦਾਖ਼ਲੇ ਵਾਲੇ ਹਨ। ਇਸ ਤੋਂ ਪਹਿਲਾਂ ਅਜਿਹੇ ਸਕੂਲਾਂ ਦੀ ਗਿਣਤੀ ਕਰੀਬ 13 ਹਜ਼ਾਰ ਸੀ, ਜੋ ਹੁਣ 7,993 ਰਹਿ ਗਈ ਹੈ।




