ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ’ਚ ਕੀਤੀਆਂ ਛੁੱਟੀਆਂ, 54 ਗੱਡੀਆਂ ਕੀਤੀਆਂ ਰੱਦ
ਨਵੀਂ ਦਿੱਲੀ, 28 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਚੱਕਰਵਾਤ ਮੋਨਥਾ ਅੱਜ ਮੰਗਲਵਾਰ ਨੂੰ ਚੱਕਰਵਾਤੀ ਮੋਨਥਾ ਤੱਟ ਨਾਲ ਟਕਰਾਉਣ ਵਾਲਾ ਹੈ। ਮੌਸਮ ਵਿਭਾਗ ਮੁਤਾਬਕ ਆਂਧਰਾ ਪ੍ਰਦੇਸ਼ ਵਿੱਚ ਮਛਲੀਪਟਨਮ ਅਤੇ ਕਲਿੰਗਾਪਟਨਮ ਵਿੱਚ ਕਾਕੀਨਾੜਾ ਵਿੱਚ ਤੂਫਾਨ ਤੱਟ ਨਾਲ ਟਕਰਾ ਸਕਦਾ ਹੈ। ਚੱਕਰਵਾਤ ਮੋਨਥਾ ਦੇ ਚਲਦਿਆਂ ਤੱਟਵਰਤੀ ਅਲਰਟ ਜਾਰੀ ਕੀਤਾ ਗਿਆ ਹੈ। ਚੱਕਰਵਤੀ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਇਸ ਦੇ ਉੜੀਸ਼ਾ ਅਤੇ ਆਂਧਰਾ ਪ੍ਰਦੇਸ਼ ਦੇ ਤੱਟਾਂ ਨਾਲ ਟਕਰਾਉਣ ਦੀ ਉਮੀਦ ਹੈ। ਮੋਨਥਾ ਨੂੰ ਲੈ ਕੇ ਸਾਵਧਾਨੀ ਦੇ ਤੌਰ ‘ਤੇ ਅਧਿਕਾਰੀਆਂ ਨੇ ਨੀਵੇਂ ਇਲਾਕਿਆਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਰੈੱਡ ਅਲਰਟ ਜਾਰੀ ਹੋਣ ਤੋਂ ਬਾਅਦ ਕਈ ਜ਼ਿਲ੍ਹਿਆਂ ਦੇ ਸਾਰੇ ਸਕੂਲ ਅਤੇ ਆਂਗਣਵਾੜੀ ਕੇਂਦਰ ਅਗਲੇ ਦੋ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਗਾਊ ਤੌਰ ਉਤੇ ਪ੍ਰਸ਼ਾਸਨ ਵੱਲੋਂ ਦੱਖਣੀ ਉੜੀਸ਼ਾ ਹਾਈ ਅਲਰਟ ‘ਤੇ ਹੈ, ਜਿਸ ਵਿਚ 123 ਅੱਗ ਬੁਝਾਊ ਟੀਮਾਂ ਤਾਇਨਾਤ ਹਨ। ਚੱਕਰਵਾਤ ਦੇ ਚਲਦਿਆਂ ਰੇਲਵੇ ਵੱਲੋਂ ਵੀ ਵੱਡਾ ਕਦਮ ਚੁੱਕਿਆ ਗਿਆ ਹੈ। ਰੇਲਵੇ ਨੇ 54 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।




