ਮੋਹਾਲੀ, 28 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਮੋਹਾਲੀ ਜ਼ਿਲ੍ਹੇ ਅੰਦਰ ਪੈਂਦਾ ਛਤਬੀੜ ਚਿੜੀਆ ਘਰ ਵਿੱਚ ਅੱਜ ਅਚਾਨਕ ਇਲੈਕਟ੍ਰਾਨਿਕ ਗੱਡੀਆਂ ਨੂੰ ਅੱਗ ਲੱਗ ਗਈ। ਥੋੜ੍ਹੇ ਸਮੇਂ ਵਿੱਚ ਹੀ ਅੱਗ ਭਿਆਨਕ ਰੂਪ ਧਾਰਨ ਕਰ ਗਈ। ਅੱਗ ਲੱਗਣ ਦੀ ਖਬਰ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਛੀ ਗਈ। ਖਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਮੌਤੇ ਉਤੇ ਪਹੁੰਚ ਗਈਆਂ। ਕਾਫੀ ਸਮੇਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ। ਇਸ ਘਟਨਾ ਵਿੱਚ 20 ਦੇ ਕਰੀਬ ਗੱਡੀਆਂ ਅੱਗ ਦੀਲਪੇਟ ਵਿੱਚ ਆ ਗਈਆਂ। ਦੱਸਿਆ ਜਾ ਰਿਹਾ ਹੈ ਅੱਗ ਉਸ ਸਮੇਂ ਲੱਗੀ ਜਦੋਂ ਚਾਰਜਿੰਗ ਸਟੇਸ਼ਨ ਉਤੇ ਖੜ੍ਹੀਆਂ ਸਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ।
ਦੱਸਿਆ ਜਾ ਰਿਹਾ ਹੈ ਜਦੋਂ ਗੱਡੀਆਂ ਚਾਰਜਿੰਗ ਹੋ ਰਹੀਆਂ ਸਨ ਤਾਂ ਅਚਾਨਕ ਗੱਡੀਆਂ ਵਿਚੋਂ ਧੂੰਆਂ ਨਿਕਲਣ ਲੱਗਿਆ। ਜੋ ਮਿੰਟਾਂ ਵਿੱਚ ਹੋਰਨਾਂ ਗੱਡੀਆਂ ਨੂੰ ਲਪੇਟ ਵਿਚ ਲੈ ਲਿਆ।
ਚਿੜੀਆਘਰ ਵਿੱਚ ਸੈਲਾਨੀਆਂ ਨੂੰ ਘੁਮਾਉਣ ਲਈ ਇਲੈਕਟ੍ਰਾਨਿਕ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ।




