ਫਰੀਦਕੋਟ, 30 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਅੱਜ ਮੋਗਾ ਅਤੇ ਫਰੀਦਕੋਟ ਜਨਤਕ ਮੀਟਿੰਗ ਸੰਬੋਧਨ ਕਰਨ ਪਹੁੰਚੇ ਸਨ। ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਬਿਕਰਮ ਸਿੰਘ ਮਜੀਠੀਆ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਇਕ ਮਾਮਲੇ ਦੀ ਦੋ ਵਾਰ ਜਾਂਚ ਨਹੀਂ ਹੋ ਸਕਦੀ। ਉਨ੍ਹਾਂ ਕਿਹਾ “ਜਦ ਮਾਮਲੇ ਦੀ ਜਾਂਚ ਇਕ ਵਾਰ ਕਰ ਕੇ ਹਾਈ ਕੋਰਟ ਨੂੰ ਸੌਂਪੀ ਜਾ ਚੁੱਕੀ ਹੈ ਤਾਂ ਦੁਬਾਰਾ ਜਾਂਚ ਕਰਵਾਉਣ ਦਾ ਕੋਈ ਮਤਲਬ ਨਹੀਂ ਬਣਦਾ। ਉਨ੍ਹਾਂ ਕਿਹਾ ਹਾਈ ਕੋਰਟ ਦੱਸੇ ਜਾਂਚ ਠੀਕ ਹੈ ਜਾਂ ਨਹੀਂ, ਮੁੱਖ ਮੰਤਰੀ ਕਿਵੇਂ ਦੱਸ ਸਕਦਾ ਕਿ ਇਹ ਜਾਂਚ ਠੀਕ ਨਹੀਂ। ਇਕ ਅਪਰਾਧ ’ਚ ਦੋ ਵਾਰ ਜਾਂਚ ਨਹੀਂ ਹੋ ਸਕਦੀ।”
ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰਾਂ ਬਾਰੇ ਬੋਲਦੇ ਹੋਏ ਕਿਹਾ ਮੇਰੀ ਸਰਕਾਰ ਵਿਚ ਮੈਂ ਗੈਂਗਸਟਰ ਸਿੱਧੇ ਕਰ ਦਿਤੇ ਸਨ। ਕੈਪਟਨ ਅਮਿੰਦਰ ਸਿੰਘ ਨੇ ਕਿਹਾ ਹੈ ਕਿ ਅਸੀਂ ਸਾਰੇ ਗੈਂਗਸਟਰ ਫੜ ਕੇ ਅੰਦਰ ਕੀਤੇ ਸੀ। ਹੁਣ ਤਾਂ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ ਹਨ।




