ਸੰਮਤੀ ਕਰਮਚਾਰੀਆਂ ਤੇ ਗ੍ਰਾਮ ਸੇਵਕਾਂ ਵਲੋਂ ਦੂਜੇ ਵਿਭਾਗਾਂ ਦੇ ਕੰਮਾਂ ਦੇ ਬਾਈਕਾਟ ਦਾ ਐਲਾਨ

ਪੰਜਾਬ
  • ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਮੋਰਿੰਡਾ, 30 ਅਕਤੂਬਰ (ਭਟੋਆ)

ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਪੰਚਾਇਤ ਸਕੱਤਰਾਂ, ਵੀ. ਡੀ. ਓ. ਅਤੇ ਸੰਮਤੀ ਕਰਮਚਾਰੀਆਂ ਦੀ ਮਹੱਤਵਪੂਰਣ ਮੀਟਿੰਗ ਜ਼ਿਲ੍ਹਾ ਪ੍ਰਧਾਨ ਬ੍ਰਿਜ ਭੂਸ਼ਣ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਦੂਜੇ ਵਿਭਾਗਾਂ ਦੇ ਵਾਧੂ ਕੰਮਾਂ ਦੇ ਬਾਈਕਾਟ ਦਾ ਫੈਸਲਾ ਲਿਆ ਗਿਆ। ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਛੁੱਟੀਆਂ ਵਾਲੇ ਦਿਨਾਂ ਤੇ ਹੋਰ ਵਿਭਾਗਾਂ ਦੇ ਕੰਮਾਂ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਉਨ੍ਹਾਂ ਦੇ ਦਾਇਰੇ ਵਿਚ ਨਹੀਂ ਆਉਂਦਾ। ਇਸ ਸਬੰਧੀ ਡਿਪਟੀ ਕਮਿਸ਼ਨਰ, ਐਡੀਸ਼ਨਲ ਡੀ.ਸੀ ਤੇ ਬੀ.ਡੀ.ਪੀ.ਓ. ਨੂੰ ਲਿਖਤੀ ਰੂਪ ਵਿਚ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੰਚਾਇਤ ਸੈਕਟਰੀ ਯੂਨੀਅਨ ਮੋਰਿੰਡਾ ਦੇ ਪ੍ਰਧਾਨ ਬਹਾਦਰ ਸਿੰਘ ਸਮਾਣਾ ਤੇ ਗੁਰਮੁੱਖ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਤੋਂ ਸਟਬਲ ਬਰਨਿੰਗ, ਕਿਸਾਨ ਯੋਜਨਾ ਐਪ ਰਿਪੋਰਟਾਂ ਆਦਿ ਜਿਹੇ ਕੰਮ ਲਏ ਜਾ ਰਹੇ ਹਨ, ਜੋ ਉਨ੍ਹਾਂ ਦੇ ਵਿਭਾਗ ਨਾਲ ਸੰਬੰਧਤ ਨਹੀਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 611 ਪਿੰਡਾਂ ਲਈ ਕੇਵਲ 40 ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕ ਹੀ ਤਾਇਨਾਤ ਹਨ, ਜਦੋਂ ਕਿ 140 ਅਸਾਮੀਆਂ ਪ੍ਰਵਾਨਤ ਹਨ, ਜਿਸ ਨਾਲ ਕਰਮਚਾਰੀਆਂ ‘ਤੇ ਪਹਿਲਾਂ ਹੀ ਵਾਧੂ ਬੋਝ ਹੈ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ 13 ਦਸੰਬਰ 2022 ਦੇ ਹੁਕਮ

ਪੱਤਰ ਅਨੁਸਾਰ ਦੂਜੇ ਵਿਭਾਗਾਂ ਦੇ ਕੰਮਾਂ ਤੋਂ ਬਚਣ ਦੀ ਹਦਾਇਤ ਦਿੱਤੀ ਗਈ ਸੀ, ਪਰ ਇਸਦੀ ਉਲੰਘਣਾ ਕੀਤੀ ਜਾ ਰਹੀ ਹੈ। ਮੀਟਿੰਗ ਮਗਰੋਂ ਕਰਮਚਾਰੀਆਂ ਨੇ ਡੀ.ਸੀ. ਵਰਜੀਤ ਵਾਲੀਆ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ

ਆਗੂ ਗੁਰਮੁੱਖ ਸਿੰਘ,ਤਜਿੰਦਰ ਕੁਮਾਰ ਸੈਣੀ, ਰਾਮਜੀਤ ਸਿੰਘ, ਗੁਰਮੇਲ ਸਿੰਘ, ਸਿਮਰਨਜੀਤ ਸਿੰਘ, ਨਿਰਮਲ ਸਿੰਘ ਅਤੇ ਸਿੰਘ ਰੱਕੜ, ਰਮਾ ਕਾਂਤ, ਦਲਜੀਤ ਸਿੰਘ, ਜਗਤਾਰ ਸਿੰਘ, ਸ਼ਿਵ ਕੁਮਾਰ, ਤਜਿੰਦਰਪਾਲ ਸਿੰਘ, ਸੁਨੀਲ ਕੁਮਾਰ, ਸਿਕੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਸੌਂਪ ਰਿਹਾ ਸੰਮਤੀ ਕਰਮਚਾਰੀਆਂ ਤੇ ਗ੍ਰਾਮ ਸੇਵਕਾਂ ਦਾ ਵਫ਼ਦ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।