ਇਕ ਵਿਅਕਤੀ ਨੇ ਆਪਣੀ ਮਾਂ ਦੀ ਬਰਸੀ ਮੌਕੇ ਅਜਿਹਾ ਕੰਮ ਕੀਤਾ ਕਿ ਸਭ ਉਸਦੀ ਚਰਚਾ ਕਰ ਲੱਗੇ ਹਨ। ਇਕ ਕਾਰੋਬਾਰੀ ਨੇ ਮਾਂ ਦੀ ਬਰਸੀ ਉਤੇ ਇਕ ਪਿੰਡ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਉਤਾਰ ਦਿੱਤਾ।
ਅਮਰੇਲੀ, 4 ਨਵੰਬਰ, ਦੇਸ਼ ਕਲਿੱਕ ਬਿਓਰੋ :
ਇਕ ਵਿਅਕਤੀ ਨੇ ਆਪਣੀ ਮਾਂ ਦੀ ਬਰਸੀ ਮੌਕੇ ਅਜਿਹਾ ਕੰਮ ਕੀਤਾ ਕਿ ਸਭ ਉਸਦੀ ਚਰਚਾ ਕਰ ਲੱਗੇ ਹਨ। ਇਕ ਕਾਰੋਬਾਰੀ ਨੇ ਮਾਂ ਦੀ ਬਰਸੀ ਉਤੇ ਇਕ ਪਿੰਡ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਉਤਾਰ ਦਿੱਤਾ। ਗੁਜਰਾਤ ਦੇ ਜ਼ਿਲ੍ਹਾ ਅਮਰੇਲੀ ਦੇ ਰਹਿਣ ਵਾਲੇ ਕਾਰੋਬਾਰੀ ਨੇ ਪਿੰਡ ਜੀਰਾ ਦੇ 290 ਕਿਸਾਨਾਂ ਦਾ ਪਿੱਛਲੇ 30 ਸਾਲ ਦਾ ਚੜ੍ਹਿਆ ਸਾਰਾ ਕਰਜ਼ਾ ਉਤਾਰ ਦਿੱਤਾ। ਇਸ ਲਈ ਉਸਨੇ 90 ਲੱਖ ਰੁਪਏ ਦਾਨ ਕੀਤੇ ਹਨ। ਇਕ ਕੋਸ਼ਿਸ਼ ਨਾਲ ਉਸਨੇ ਪਿੰਡ ਸਾਰੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰ ਦਿੱਤਾ।
ਬਾਬੂਭਾਈ ਜੀਰਾਵਾਲਾ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਜੀਰਾ ਸੇਵਾ ਸਹਿਕਾਰੀ ਮੰਡਲ ਨੂੰ ਲੈ ਕੇ 1995 ਤੋਂ ਇਕ ਵੱਡਾ ਵਿਵਾਦ ਚਲ ਰਿਹਾ ਸੀ। ਇਸ ਕਮੇਟੀ ਦੇ ਤੱਤਕਾਲੀਨ ਪ੍ਰਸ਼ਾਸਕਾਂ ਨੇ ਕਿਸਾਨਾ ਦੇ ਨਾਮ ਉਤੇ ਫਰਜ਼ੀ ਕਰਜ਼ੇ ਲਏ ਸਨ। ਐਨੇ ਸਾਲਾਂ ਤੋਂ ਕਰਜ਼ ਕਈ ਗੁਣਾ ਤੱਕ ਵਧ ਗਿਆ ਸੀ। ਕਿਸਾਨਾਂ ਨੂੰ ਸਰਕਾਰ ਤੋਂ ਮਿਲਣ ਵਾਲੀ ਸਹਾਇਤਾ, ਕਰਜ਼ਾ ਅਤੇ ਹੋਰ ਸਹੂਲਤਾਂ ਤੋਂ ਵਾਂਝਾ ਰਹਿਣਾ ਪੈ ਰਿਹਾ ਸੀ। ਪਿੰਡ ਦੇ ਕਿਸਾਨਾਂ ਨੂੰ ਬੈਂਕ ਕੋਈ ਲੋਨ ਨਹੀਂ ਦਿੰਦੇ ਸੀ। ਲੋਨ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ ਸਨ। ਕਰਜ਼ੇ ਦੇ ਚਲਦਿਆਂ ਜ਼ਮੀਨਾਂ ਦਾ ਵਟਵਾਰਾ ਤੱਕ ਨਹੀਂ ਹੋ ਪਾ ਰਿਹਾ ਸੀ। ਇਸ ਲਈ ਮੇਰੀ ਮਾਤਾ ਦੀ ਇੱਛਾ ਸੀ ਕਿ ਉਸਦੇ ਜੋ ਗਹਿਣੇ ਹਨ, ਉਹ ਵੇਚਕੇ ਪਿੰਡ ਦੇ ਕਿਸਾਨਾਂ ਦਾ ਕਰਜ਼ਾ ਉਤਾਰ ਦਿੱਤਾ ਹੈ।




