DIG ਹਰਚਰਨ ਸਿੰਘ ਭੁੱਲਰ ਮਾਮਲਾ : CBI ਵਲੋਂ ਦੋ ਥਾਂਈਂ ਛਾਪੇਮਾਰੀ 

Punjab ਚੰਡੀਗੜ੍ਹ

ਪਟਿਆਲਾ, 4 ਨਵੰਬਰ, ਦੇਸ਼ ਕਲਿਕ ਬਿਊਰੋ :

ਰਿਸ਼ਵਤਖੋਰੀ ਮਾਮਲੇ ‘ਚ ਮੁਅੱਤਲ ਪੰਜਾਬ ਪੁਲਿਸ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਸਬੰਧ ‘ਚ ਅੱਜ ਸੀਬੀਆਈ ਦੀ ਟੀਮ ਚੰਡੀਗੜ੍ਹ ਤੋਂ ਪਟਿਆਲਾ ਪਹੁੰਚੀ। ਜਾਣਕਾਰੀ ਮੁਤਾਬਕ, ਸੀਬੀਆਈ ਨੇ ਇੱਥੇ ਇੱਕ ਬਿਲਡਰ ਦੇ ਘਰ ‘ਤੇ ਛਾਪਾ ਮਾਰਿਆ ਹੈ।

ਸਰੋਤਾਂ ਅਨੁਸਾਰ, ਟੀਮ ਵੱਲੋਂ ਮੌਕੇ ‘ਤੇ ਕਈ ਮਹੱਤਵਪੂਰਨ ਦਸਤਾਵੇਜ਼ ਤੇ ਡਿਜ਼ਿਟਲ ਰਿਕਾਰਡ ਖੰਗਾਲੇ ਜਾ ਰਹੇ ਹਨ। ਇਸਦੇ ਨਾਲ ਹੀ, ਲੁਧਿਆਣਾ ਦੇ ਮਾਛੀਵਾੜਾ ਇਲਾਕੇ ‘ਚ ਵੀ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ।

ਸੀਬੀਆਈ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਛਾਪੇ ਜਾਂਚ ਦੇ ਅਗਲੇ ਪੜਾਅ ਦਾ ਹਿੱਸਾ ਹਨ ਅਤੇ ਇਸ ਮਾਮਲੇ ‘ਚ ਹੋਰ ਵੀ ਖੁਲਾਸੇ ਹੋ ਸਕਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।