ਹਰਿਆਣਾ ’ਚ 8 ਵਿਚੋਂ ਇਕ ਨਕਲੀ ਵੋਟਰ : ਰਾਹੁਲ ਗਾਂਧੀ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 5 ਨਵੰਬਰ, ਦੇਸ਼ ਕਲਿੱਕ ਬਿਓਰੋ :

ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਇਕ ਪ੍ਰੈਸ ਕਾਨਫਰੰਸ ਕਰਕੇ ਵੋਟ ਚੋਰੀ ਦਾ ਮੁੱਦਾ ਫਿਰ ਚੁੱਕਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਹਰਿਆਣਾ ਵਿੱਚ ਵੋਟ ਚੋਰੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸਬੂਤ ਹਨ ਕਿ ਹਰਿਆਣਾ ਵਿੱਚ 25 ਲੱਖ ਵੋਟਰ ਨਕਲੀ ਹਨ। ਹਰਿਆਣਾ ਵਿੱਚ 8 ਵਿਚੋਂ 1 ਵੋਟਰ ਨਕਲੀ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਸਾਡੇ ਕੋਲ ‘ਐਚ’ ਫਾਈਲਜ਼ ਹਨ ਅਤੇ ਇਸ ਬਾਰੇ ਕਿ ਕਿਵੇਂ ਇਕ ਪੂਰੇ ਸੂਬੇ ਨੂੰ ਚੁਰਾ ਲਿਆ ਗਿਆ ਹੈ। ਸਾਨੂੰ ਸ਼ੱਕ ਸੀ ਕਿ ਇਹ ਵਿਅਕਤੀਗਤ ਚੋਣ ੇਤਰਾਂ ਵਿਚ ਨਹੀਂ, ਸਗੋਂ ਸੂਬੇ ਪੱਤਰ ਉਤੇ ਅਤੇ ਰਾਸ਼ਟਰੀ ਪੱਧਰ ਉਤੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਭਾਰਤ ਦੇ ਨੌਜਵਾਨ, ਜੇਨ-ਜੀ ਇਸ ਨੂੰ ਸਪੱਸ਼ਟ ਤੌਰ ਉਤੇ ਸਮਝਣ ਕਿਉਂਕਿ ਇਹ ਤੁਹਾਡੇ ਭਵਿੱਖ ਬਾਰੇ ਵਿਚ ਹੈ। ਮੈਂ ਭਾਰਤ ਵਿੱਚ ਚੋਣ ਕਮਿਸ਼ਨ, ਲੋਕਤੰਤਰਿਕ ਪ੍ਰਕਿਰਿਆ ਉਤੇ ਸਵਾਲ ਚੁੱਕ ਰਿਹਾ ਹਾਂ। ਇਸ ਲਈ ਮੈਂ ਇਸ ਨੂੰ 100 ਸਬੂਤ ਨਾਲ ਕਰ ਰਿਹਾ ਹਾਂ। ਸਾਨੂੰ ਪੂਰਾ ਯਕੀਨ ਹੈ ਕਿ ਕਾਂਗਰਸ ਦੀ ਜਿੱਤ ਨੂੰ ਹਾਰ ਵਿੱਚ ਬਦਲਣ ਦੀਯੋਜਨਾ ਬਣਾਈ ਗਈ ਸੀ।

ਰਾਹੁਲ ਗਾਂਧੀ ਨੇ ਇਕ ਲੜਕੀ ਦੀ ਫੋਟੋ ਦਿਖਾ ਕੇ ਕਿਹਾ ਕਿ ਇਹ ਲੜਕੀ ਬ੍ਰਾਜ਼ੀਲ ਦੀ ਮਾਡਲ ਹੈ, ਜਿਸਦੀ ਵੋਟਰ ਸੂਚੀ ਵਿਚ ਕਈ ਥਾਵਾਂ ਉਤੇ ਵਰਤੋਂ ਕੀਤੀ ਗਈ ਹੈ ਅਤੇ ਇਸ ਫੋਟੋ ਰਾਹੀਂ ਹਰਿਆਣਾ ਵਿੱਚ 22 ਅਲੱਗ ਅਲੱਗ ਬੂਥਾਂ ਉਤੇ ਵੋਟ ਪਾਈ ਗਈ ਹੈ। ਇਸ ਫੋਟੋ ਵਾਲੀ ਵੋਟਰ ਦੇ ਕਈ ਨਾਮ ਹਨ, ਜਿਵੇਂ ਸੀਮਾ, ਸਵੀਟੀ ਅਤੇ ਸਰਸਵਤੀ। ਇਸ ਦਾ ਮਤਲਬ ਇਹ ਹੈ ਕਿ ਇਕ ਕੇਂਦਰੀਕ੍ਰਿਤ ਆਪਰੇਸ਼ਨ ਹੈ। ਇਹ ਇਕ ਸਟਾਕ ਫੋਟੋ ਹੈ ਅਤੇ ਉਹ ਹਰਿਆਣਾ ਵਿੱਚ ਅਜਿਹੇ 25 ਲੱਖ ਰਿਕਾਰਡ ਵਿਚੋਂ ਇਕ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।