ਮੌਸਮ ਦੇ ਬਦਲਦਿਆਂ ਹੀ ਹਲਕੀ ਹਲਕੀ ਸਰਦੀ ਦੇ ਨਾਲ ਮੂਲੀ ਦਾ ਆਉਣਾ ਸ਼ੁਰੂ ਹੋ ਗਿਆ ਹੈ। ਮੂਲੀ ਖਾਣ ਲਈ ਲੋਕ ਆਪੋ ਆਪਣੇ ਢੰਗ ਵਰਤਦੇ ਹਨ, ਕੋਈ ਸਬਜ਼ੀ, ਸਲਾਦ ਅਤੇ ਪਰੌਂਠੇ ਬਦਾ ਕੇ ਖਾਂਦੇ ਹਨ। ਠੰਡ ਵਿੱਚ ਇਹ ਚਿੱਟੇ ਰੰਗ ਦੀ ਸਬਜ਼ੀ ਸਿਹਤ ਲਈ ਬਹੁਤ ਲਾਭਦਾਇਕ ਹੈ। ਮੂਲੀ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਚੰਗੀ ਹੁੰਦੀ ਹੈ, ਜੋ ਪੇਟ ਨੂੰ ਫਿੱਟ ਰੱਖਣ ਵਿਚ ਮਦਦ ਕਰਦੀ ਹੈ। ਮੂਲੀ ਵਿਚ ਕਈ ਜ਼ਰੂਰੀ ਵਿਟਾਮਿਨ ਵੀ ਹੁੰਦੇ ਹਨ ਜੋ ਸ਼ਰੀਰ ਨੂੰ ਐਨਰਜ਼ੀ ਦਿੰਦੇ ਹਨ ਅਤੇ ਬਿਮਾਰੀਆਂ ਤੋਂ ਬਚਣ ਵਿਚ ਮਦਦ ਕਰਦੇ ਹਨ।
ਮੂਲੀ ਵਿਚ ਵਿਟਾਮਿਨ
ਮੂਲੀ ਖਾਣ ਨਾਲ ਸ਼ਰੀਰ ਨੂੰ ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਏ ਮਿਲਦਾ ਹੈ। ਇਸ ਤੋਂ ਇਲਾਵਾ ਮੂਲੀ ਵਿਚ ਵਿਟਾਮਿਨ ਬੀ6 ਅਤੇ ਵਿਟਾਮਿਨ K ਵੀ ਹੁੰਦਾ ਹੈ ਜੋ ਸ਼ਰੀਰ ਨੂੰ ਲਾਭ ਪਹੁੰਚਾਉਂਦਾ ਹੈ। ਮੂਲੀ ਖਾਣ ਨਾਲ ਫੋਲਿਕ ਏਸਿਡ ਅਤੇ ਫਲੇਵੋਨੋਈਡ੍ਰਸ ਵੀ ਭਰਪੂਰ ਹੁੰਦਾ ਹੈ। ਮੂਲੀ ਪੋਟੇਸ਼ੀਐਮ ਦੀ ਵੀ ਚੰਗੀ ਸੋਰਸ ਹੈ। ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਭਾਰ ਘੱਟ ਕਰਨ ਲਈ ਵੀ ਮੂਲੀ ਚੰਗੀ ਮੰਨੀ ਜਾਂਦੀ ਹੈ ਕਿਉਂਕਿ ਇਸ ਵਿਚ ਫਾਈਬਰ ਹੁੰਦਾ ਹੈ। ਮੂਲੀ ਖਾਣ ਨਾਲ ਪੇਟ ਦੀ ਕਬਜ਼ ਵੀ ਹਟਦੀ ਹੈ। ਮੂਲੀ ਵਿਚ ਜਿੰਕ ਅਤੇ ਫਾਸਫੋਰਸ ਵਰਗੇ ਜ਼ਰੂਰੀ ਮਿਨਰਲ ਮਿਲਦੇ ਹਨ ਜੋ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹਨ।
ਜੇਕਰ ਤੁਸੀਂ ਰੋਜ਼ਾਨਾ ਮੂਲੀ ਖਾਂਦੇ ਹੋ ਤਾਂ ਤੁਹਾਡੀ ਬਾਡੀ ਡਿਟਾਂਕਸ ਹੁੰਦੀ ਹੈ। ਮੂਲੀ ਲਿਵਰ ਅਤੇ ਕਿਡਨੀ ਲਈ ਵੀ ਲਾਭਦਾਇਕ ਹੁੰਦੀ ਹੈ ਅਤੇ ਇਨ੍ਹਾਂ ਨੂੰ ਸਾਫ ਕਰਨ ਦਾ ਕੰਮ ਕਰਦੀ ਹੈ। ਲਿਵਰ ਅਤੇ ਕਿਡਨੀ ਦੀ ਸਿਹਤ ਵਿਚ ਸੁਧਾਰ ਲਿਆਉਣ ਲਈ ਮੂਲੀ ਦੀ ਵਰਤੋਂ ਕਰੋ। (ਇਸ ਵਿਚ ਦਿੱਤੇ ਗਏ ਸੁਝਾਅ ਸਿਰਫ ਆਮ ਜਾਣਕਾਰੀ ਹੈ। ਕਿਸੇ ਵੀ ਬਿਮਾਰੀ ਨਾਲ ਸਬੰਧਤ ਡਾਕਟਰ ਦੀ ਜ਼ਰੂਰ ਸਲਾਹ ਲਵੋ।)




