ਤਰਨਤਾਰਨ ‘ਚ ‘ਆਪ’ ਦੀ ‘ਹਵਾ’ ਨਹੀਂ, ‘ਤੂਫਾਨ’ ਚੱਲ ਰਿਹਾ : ਸ਼ੈਰੀ ਕਲਸੀ

ਪੰਜਾਬ

ਮਾਨ ਸਰਕਾਰ ਦੇ ਲੋਕ-ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ-ਕਾਂਗਰਸ ਦੇ ਦਰਜਨਾਂ ਆਗੂ ‘ਆਪ’ ‘ਚ ਸ਼ਾਮਲ: ਸ਼ੈਰੀ ਕਲਸੀ

ਅਸੀਂ ਸਰਕਾਰੀ ਅਦਾਰੇ ਖਰੀਦ ਰਹੇ ਹਾਂ, ਅਕਾਲੀਆਂ-ਕਾਂਗਰਸੀਆਂ ਨੇ ਸਿਰਫ ਵੇਚੇ : ਸ਼ੈਰੀ ਕਲਸੀ

ਤਰਨਤਾਰਨ, 6 ਨਵੰਬਰ, ਦੇਸ਼ ਕਲਿੱਕ ਬਿਓਰੋ :

ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਵੱਖ-ਵੱਖ ਪਾਰਟੀਆਂ ਦੇ ਦਰਜਨਾਂ ਆਗੂ ਅਤੇ ਨੌਜਵਾਨ ‘ਆਪ’ ਵਿੱਚ ਸ਼ਾਮਲ ਹੋ ਗਏ। 

ਤਰਨਤਾਰਨ ਵਿਖੇ ਹੋਈ ਇੱਕ ਪ੍ਰੈਸ ਕਾਨਫਰੰਸ ਦੌਰਾਨ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ  ਸੂਬਾ ਸਕਤਰ ਹਰਚੰਦ ਬਰਸਟ, ਚੇਅਰਮੈਨ ਗੁਰਦੇਵ ਲਾਖਨਾ, ਦਿਲਬਾਗ ਸਿੰਘ ਅਤੇ ਹੋਰ ਆਗੂਆਂ ਦੇ ਨਾਲ ਸਾਰੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਮੋਹਮਦ ਮਿਹਰਬਾਨ ਦੀ ਪ੍ਰੇਰਨਾ ਸਦਕਾ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੀਆਂ ਵਿੱਚ  ਵਾਰਡ ਨੰਬਰ 12  ਤੋਂ  ਰਾਜਨ ਅਲੀ, ਯੁਵਰਾਜ, ਕੰਵਲ, ਮੋਹਮਦ ਅਜੀਬ, ਮਹਤਾਬ ਅਲੀ, ਸ਼ਹਬਾਜ਼, ਬਲਰਾਜ, ਮੋਸ਼ਕੀਨ, ਮੋਹਮਦ ਅਮੀਰ, ਮੋਹਮਦ ਹਸੀਨ, ਸ਼ਾਹਰੁਖ, ਸ਼ਾਨੂ ਅਤੇ ਦਿਲਨਵਾਜ਼ ਪ੍ਰਮੁੱਖ ਹਨ।

ਇਸ ਮੋਕੇ ਕਲਸੀ ਨੇ ਕਿਹਾ ਹੈ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਤਰਨਤਾਰਨ ਦੌਰੇ ਨੂੰ ਇਲਾਕਾ ਵਾਸੀਆਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ ਇਹ ਸਾਬਤ ਕਰਦਾ ਹੈ ਕਿ ਹੁਣ ਸਿਰਫ਼ ‘ਆਪ’ ਦੀ ਹਵਾ ਨਹੀਂ, ਸਗੋਂ ‘ਤੂਫਾਨ’ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਠਾਠਾਂ ਮਾਰਦਾ ਇਕੱਠ ਦੱਸਦਾ ਹੈ ਕਿ ਇਹ ਤੂਫਾਨ ਉਦੋਂ ਆਉਂਦਾ ਹੈ ਜਦੋਂ ਲੋਕ ਕਿਸੇ ਪਾਰਟੀ ਨੂੰ ਆਪਣੀ ਪਾਰਟੀ ਸਮਝ ਕੇ ਪਿਆਰ ਕਰਦੇ ਹਨ ਅਤੇ ਉਸ ਲਈ ਕੰਮ ਕਰਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।