2 ਮੋਟਰਸਾਈਕਲ ਚੋਰ ਗ੍ਰਿਫਤਾਰ, 25 ਮੋਟਰਸਾਈਕਲ ਬਰਾਮਦ

ਪੰਜਾਬ

ਲਹਿਰਾ, 7 ਨਵੰਬਰ: ਦੇਸ਼ ਕਲਿੱਕ ਬਿਊਰੋ :

ਉਪ ਕਪਤਾਨ ਪੁਲਿਸ ਸਬ ਡਵੀਜਨ ਲਹਿਰਾ ਦੀਪਇੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਸੰਗਰੂਰ ਅੰਦਰ ਯੁੱਧ ਨਸ਼ਿਆ ਵਿਰੁੱਧ ਅਤੇ ਭੈੜੇ ਪੁਰਸ਼ਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਚੌਂਕੀ ਸਿਟੀ ਲਹਿਰਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਸ਼ਹਿਰ ਲਹਿਰਾ ਵਿਖੇ ਮੋਟਰਸਾਇਕਲ ਚੋਰੀ ਕਰਨ ਵਾਲੇ ਕੁੱਲ 2 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਇਹਨਾ ਦੇ ਕਬਜੇ ਵਿੱਚੋ ਲਹਿਰਾ, ਜਾਖਲ, ਬੁਢਲਾਡਾ, ਮਾਨਸਾ ਆਦਿ ਥਾਵਾ ਤੋ ਚੋਰੀ ਕੀਤੇ 25 ਮੋਟਰਸਾਇਕਲ ਬ੍ਰਾਮਦ ਕਰਵਾਏ ਗਏ ਹਨ।

ਡੀ.ਐਸ.ਪੀ. ਦੀਪਇੰਦਰਪਾਲ ਸਿੰਘ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 31 ਅਕਤੂਬਰ 2025 ਨੂੰ ਗੁਪਤ ਜਾਣਕਾਰੀ ਦੇ ਅਧਾਰ ਉਤੇ ਚੌਕੀ ਸਿਟੀ ਲਹਿਰਾ ਦੀ ਪੁਲਿਸ ਵੱਲੋਂ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਗਗਨਦੀਪ ਸਿੰਘ ਉਰਫ ਗਗਨ ਉਮਰ ਕਰੀਬ 37 ਸਾਲ ਪੁੱਤਰ ਦਰਸ਼ਨ ਸਿੰਘ ਵਾਸੀ ਖਾਨਪੁਰ ਫਕੀਰਾ ਥਾਣਾ ਦਿੜਬਾ ਅਤੇ ਸਤਗੁਰ ਸਿੰਘ ਉਰਫ ਮਨੂੰ ਉਮਰ ਕਰੀਬ 25 ਸਾਲ ਪੁੱਤਰ ਭੋਲਾ ਸਿੰਘ ਵਾਸੀ ਕੁਲਰੀਆ ਥਾਣਾ ਬਰੇਟਾ ਜਿਲਾ ਮਾਨਸਾ ਨੂੰ ਕਾਬੂ ਕੀਤਾ ਜਿੰਨ੍ਹਾਂ ਪਾਸੇ ਚੋਰੀ ਦੇ ਮੋਟਰਸਾਇਕਲ ਬ੍ਰਾਮਦ ਹੋਣ ਪਰ ਮੁਕੱਦਮਾ ਨੰਬਰ 269 ਮਿਤੀ 31.10.2025 ਅ/ਧ 303(2),317(2) BNS ਥਾਣਾ ਲਹਿਰਾ ਦਰਜ ਰਜਿਸਟਰ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।

ਉਹਨਾਂ ਦੱਸਿਆ ਤਫਤੀਸ ਦੌਰਾਨ ਦੋਸ਼ੀਆਂ ਗਗਨਦੀਪ ਸਿੰਘ ਉਰਫ ਗਗਨ ਤੇ ਸਤਗੁਰ ਸਿੰਘ ਉਰਫ ਮੈਨੂੰ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਹਨਾ ਨੇ ਪੁਛਗਿਛ ਦੌਰਾਨ ਦੱਸਿਆ ਕਿ ਇਹ ਵਿਅਕਤੀ ਲਹਿਰਾ ਜਾਖਲ, ਬੁਢਲਾਡਾ, ਨਰਵਾਣਾ ਅਤੇ ਟੋਹਾਣਾ ਏਰੀਆ ਤੇ ਮੋਟਰਸਾਇਲਾਂ ਦੀ ਚੋਰੀ ਕਰਦੇ ਹਨ ਜਿਹਨਾਂ ਪਾਸੋ ਕੁੱਲ 25 ਮੋਟਰਸਾਇਕਲ ਚੋਰੀ ਦੇ ਬ੍ਰਾਮਦ ਕਰਵਾਏ ਗਏ ਹਨ।

ਜਿੰਨ੍ਹਾਂ ਤੋ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਂ ਰਹੀ ਹੈ ਹੁਣ ਤੱਕ ਦੀ ਤਫਤੀਸ ਤੋਂ ਇਹਨਾਂ ਦੇ ਇੱਕ ਹੋਰ ਸਾਥੀ ਜਗਸੀਰ ਸਿੰਘ ਉਰਫ ਜਗਨਾ ਉਰਫ ਜੱਗੀ ਪੁੱਤਰ ਭੋਲਾ ਸਿੰਘ ਵਾਸੀ ਕੁਲਰੀਆ ਥਾਣਾ ਬਰੇਟਾ ਦਾ ਨਾਮ ਸਾਹਮਣੇ ਆਇਆ ਹੈ। ਜਿਸ ਨੂੰ ਮਿਤੀ 05.11.2025 ਨੂੰ ਦੋਸੀ ਨਾਮਜਦ ਕੀਤਾ ਗਿਆ ਹੈ ਜਿਸ ਨੂੰ ਜਲਦੀ ਹੀ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ। ਦੋਸ਼ੀ ਗਗਨਦੀਪ ਸਿੰਘ ਅਤੇ ਸਤਗੁਰ ਸਿੰਘ ਉਕਤਾਨ ਉਤੇ ਪਹਿਲਾਂ ਵੀ ਇੱਕ/ਇੱਕ ਮੁਕੱਦਮਾ ਚੋਰੀ ਦਾ ਦਰਜ ਰਜਿਸਟਰ है।

ਇਸ ਤੋਂ ਇਲਾਵਾ ਦੀਪਇੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਲਹਿਰਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਝੋਨੇ ਦੇ ਸੀਜਨ ਦੀ ਕਟਾਈ ਦੌਰਾਨ ਪਰਾਲੀ ਨੂੰ ਨਾ ਸਾੜੇ ਜਾਣ ਸਬੰਧੀ ਕਿਸਾਨਾਂ ਜੱਥੇਬੰਦੀਆਂ ਦੇ ਆਗੂਆ ਨਾਲ ਮੀਟਿੰਗਾ ਕੀਤੀਆ ਗਈਆ ਹਨ। ਹਰ ਰੋਜ ਪਿੰਡਾ ਵਿੱਚ ਪੈਟਰੋਲਿੰਗ ਪਾਰਟੀਆ ਰਾਹੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਹੈ। ਇਸ ਜਾਗਰੂਕਤਾ ਅਤੇ ਲਗਾਤਾਰ ਜਾਰੀ ਪੈਟਰੋਲਿੰਗ ਕਾਰਨ ਸਾਲ 2024 ਵਿੱਚ ਪਰਾਲੀ ਨੂੰ ਅੱਗ ਲਗਾਉਣ ਸਬੰਧੀ 41 ਮੁਕੱਦਮੇ ਦਰਜ ਰਜਿਸਟਰ ਹੋਏ ਸਨ ਜੋ ਕਿ ਇਸ ਸਾਲ ਸਬ ਡਵੀਜਨ ਲਹਿਰਾ ਵਿਖੇ ਸੀਜਨ ਸਾਲ 2025 ਵਿੱਚ ਸਟੱਬਲ ਬਰਨਿੰਗ ਦੇ ਸਿਰਫ 11 ਮਾਮਲੇ ਹੀ ਸਾਹਮਣੇ ਆਏ ਹਨ ਜਿੰਨ੍ਹਾਂ ਪਰ ਜਾਬਤੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆ ਕੇ 11 ਮੁਕੱਦਮੇ ਦਰਜ ਰਜਿਸਟਰ ਕੀਤੇ ਜਾ ਚੁੱਕੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।