ਭਵਾਨੀਗੜ੍ਹ, 8 ਨਵੰਬਰ, ਦੇਸ਼ ਕਲਿੱਕ ਬਿਓਰੋ :
ਇਕ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰੇ ਹਾਦਸੇ ਵਿਚ 12ਵੀਂ ਕਲਾਸ ਵਿਚ ਪੜ੍ਹਦੇ ਵਿਦਿਆਰਥੀ ਦੀ ਮੌਤ ਹੋ ਗਈ। ਪਿੰਡ ਚੰਨੋਂ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਦਾ ਵਿਦਿਆਰਥੀ ਸਕੂਲ ਤੋਂ ਮੋਟਰਸਾਈਕਲ ਰਾਹੀਂ ਘਰ ਜਾ ਰਿਹਾ ਸੀ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ। ਮ੍ਰਿਤਕ ਵਿਦਿਆਰਥਣੀ ਦੀ ਪਹਿਚਾਣ ਪਿੰਡ ਲਲੋਛੀ ਦੇ ਰਹਿਣ ਵਾਲੇ ਸਿਮਰਨ ਸਿੰਘ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਸਿਮਰਨ ਸਿੰਘ ਪਿੰਡ ਚੰਨੋਂ ਦੇ ਸਟੀਲਮੈਨਜ ਪਬਲਿਕ ਸਕੂਲ ’ਚ 12ਵੀਂ ਕਲਾਸ ਦਾ ਵਿਦਿਆਰਥੀ ਸੀ। ਬੀਤੇ ਕੱਲ੍ਹ ਜਦੋਂ ਸਿਮਰਨ ਸਿੰਘ ਸਕੂਲ ’ਚ ਛੁੱਟੀ ਹੋਣ ਬਾਅਦ ਆਪਣੇ ਮੋਟਰਸਾਈਕਲ ਉਤੇ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਪਿੰਡ ਚੰਨੋਂ ਤੋਂ ਪਿੰਡ ਲਲੋਛੀ ਨੂੰ ਜਾਂਦੀ ਸੜਕ ਉਪਰ ਪਿਛੋਂ ਆਏ ਕਿਸੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।




