14 ਦਿਨਾਂ ’ਚ 10 ਹਜ਼ਾਰ ਰੁਪਏ ਸਸਤਾ ਹੋਇਆ ਸੋਨਾ

ਰਾਸ਼ਟਰੀ

ਨਵੀਂ ਦਿੱਲੀ, 8 ਨਵੰਬਰ, ਦੇਸ਼ ਕਲਿੱਕ ਬਿਓਰੋ :

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਰੋਜ਼ਾਨਾ ਉਤਰਾਅ ਚੜ੍ਹਾਅ ਹੁੰਦਾ ਰਹਿੰਦਾ ਹੈ। ਸੋਨੇ ਦੀਆਂ ਕੀਮਤਾਂ ਵਿੱਚ ਪਿਛਲੇ 14 ਦਿਨਾਂ ਦੌਰਾਨ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਸੋਨੇ ਦੀਆਂ ਕੀਮਤਾਂ ਸਿਖਰਾਂ ਉਤੇ ਪਹੁੰਚਣ ਤੋਂ ਬਾਅਦ ਦਿਨਾਂ ਵਿਚ ਹੀ ਕੀਮਤਾਂ ਵਿਚ ਕਾਫੀ ਉਤਰਾਅ ਆਇਆ ਹੈ। ਐਮਸੀਐਕਸ ਉਤੇ ਸੋਨੇ ਦੇ ਭਾਅ ਹੇਠਾਂ ਆਏ ਹਨ। ਘਰੇਲੂ ਮਾਰਕੀਟ ਵਿਚ ਬੀਤੇ 17 ਅਕਤੂਬਰ ਦੇ ਭਾਅ ਮੁਕਾਬਲੇ ਵਿਚ ਸੋਨੇ ਦੀਆਂ ਕੀਮਤਾਂ ਵਿਚ 10 ਹਜ਼ਾਰ ਰੁਪਏ ਤੋਂ ਸਸਤਾ ਹੋਇਆ, ਜਦੋਂ ਕਿ ਚਾਂਦੀ 21 ਹਜ਼ਾਰ ਰੁਪਏ ਦੇ ਨੇੜੇ ਸਸਤੀ ਹੋ ਗਈ।

ਘਰੇਲੂ ਮਾਰਕੀਟ ਵਿਚ ਸ਼ੁੱਕਰਵਾਰ ਨੂੰ ਸੋਨੇ ਦਾ ਭਾਅ ਹੇਠਾਂ ਆ ਕੇ 1,20,100 ਰੁਪਏ ਉਤੇ ਹਾ ਗਿਆ। ਪਿਛਲੇ ਬੰਦ ਭਾਅ ਦੇ ਮੁਕਾਬਲੇ 570 ਰੁਪਏ ਸਸਤਾ ਹੋਇਆ, ਉਥੇ ਪਿਛਲੇ 14 ਕਾਰੋਬਾਰੀ ਦਿਨਾਂ ਵਿਚ ਆਈ ਤਬਦੀਲੀ ਦੇਖੇ ਤਾਂ ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ 10 ਗ੍ਰਾਮ 24 ਕੈਰੇਟ ਸੋਨੇ ਦਾ ਭਾਅ ਬੀਤੇ 17 ਅਕਤੂਬਰ ਦੀ ਸਵੇਰ 1,30,874 ਰੁਪਏ ਸੀ ਅਤੇ ਇਸ ਹਿਸਾਬ ਨਾਲ ਕੈਲਕੁਲੇਸ਼ਨ ਕੀਤੀ ਜਾਵੇ ਤਾਂ ਪੀਲੀ ਧਾਧੂ ਇਸ ਉਚ ਪੱਧਰ ਤੋਂ 10,774 ਰੁਪਏ ਸਸਤੀ ਹੋ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ ਨੂੰ ਦੇਖਿਆ ਜਾਵੇ ਤਾਂ 17 ਅਕਤੂਬਰ ਨੂੰ 5 ਦਸੰਬਰ ਦੀ ਐਕਸਪਾਅਰੀ ਵਾਲੇ 24 ਕੈਰੇਟ ਸੋਨੇ ਦੀ ਵਾਅਦਾ ਕੀਮਤ 1,27,008 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਕਿ 7 ਨਵੰਬਰ ਸ਼ੁੱਕਰਵਾਰ ਨੂੰ ਡਿੱਗ ਕੇ 1,21,038 ਰੁਪਏ ਰਹਿ ਗਿਆ, ਭਾਵ 10 ਗ੍ਰਾਮ ਸੋਨੇ ਦੀ ਕੀਮਤ ਇਸ ਦੌਰਾਨ 5870 ਰੁਪਏ ਦੀ ਕਮੀ ਆਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।