9 ਸਾਲ ਦੇ ਬੱਚੇ ਨੂੰ ਲੱਗੀ ਗੰਭੀਰ ਬਿਮਾਰੀ, ਲੱਗੇਗਾ 27 ਕਰੋੜ ਦਾ ਟੀਕਾ, ਪਰਿਵਾਰ ਵੱਲੋਂ ਮਦਦ ਦੀ ਅਪੀਲ

ਪੰਜਾਬ

ਅੰਮ੍ਰਿਤਸਰ, 9 ਨਵੰਬਰ, ਦੇਸ਼ ਕਲਿੱਕ ਬਿਓਰੋ :

ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਫੌਜੀ ਹਰਪ੍ਰੀਤ ਸਿੰਘ ਦੇ 9 ਸਾਲ ਦੇ ਪੁੱਤਰ ਇਸ਼ਮੀਤ ਨੂੰ ਗੰਭੀਰ ਬਿਮਾਰੀ ਨੇ ਘੇਰ ਲਿਆ ਹੈ, ਜਿਸ ਦੇ ਇਲਾਜ ਲਈ 27 ਕਰੋੜ ਰੁਪਏ ਦਾ ਟੀਕਾ ਲੱਗੇਗਾ। ਜੰਡਿਆਲਾ ਗੁਰੂ ਦੇ ਰਹਿਣ ਵਾਲੇ ਫੌਜੀ ਹਰਪ੍ਰੀਤ ਸਿੰਘ ਅਤੇ ਪ੍ਰਿਆ ਦੇ ਬੇਟੇ ਨੂੰ ਡੀਐਮਡੀ (ਡਚੂਸ਼ੇਨ ਮਸਕੁਲਰ ਡਿਸਟ੍ਰਾਫੀ) ਨਾਮ ਦੀ ਬਿਮਾਰੀ ਨੇ ਘੇਰ ਲਿਆ ਹੈ। ਇਸ ਬਿਮਾਰੀ ਦੇ ਇਲਾਜ ਲਈ ਅਮਰੀਕਾ ਤੋਂ ਟੀਕਾ ਮੰਗਵਾਇਆ ਜਾਵੇਗਾ। 9 ਸਾਲ ਦੇ ਇਸ਼ਮੀਤ ਦੀ ਜਿਵੇਂ ਹੀ ਉਮਰ ਵਧਦੀ ਜਾ ਰਹੀ ਹੈ, ਇਸ ਦੇ ਨਾਲ ਨਾਲ ਬਿਮਾਰੀ ਵੀ ਵਧ ਰਹੀ ਹੈ। 10 ਸਾਲ ਦੇ ਹੋਣ ਤੋਂ ਪਹਿਲਾਂ ਪਹਿਲਾਂ ਇਹ ਟੀਕਾ ਲਗਵਾਉਣਾ ਪਵੇਗਾ। ਇਹ ਟੀਕਾ ਅਮਰੀਕਾ ਤੋਂ 27 ਕਰੋੜ ਰੁਪਏ ਦਾ ਆਵੇਗਾ।

ਬੈਂਕ ਵਿਚ ਨੌਕਰੀ ਕਰਦੀ ਪ੍ਰਿਆ ਨੇ ਦੱਸਿਆ ਕਿ ਜਦੋਂ ਉਸਦਾ ਪੁੱਤਰ 4 ਸਾਲ ਦਾ ਹੋਇਆ ਤਾਂ ਅਚਾਨਕ ਉਸਦੇ ਮਸਕੂਲਰ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ। ਟੈਸਟ ਕਰਵਾਇਆ ਤਾਂ ਪਤਾ ਚਲਿਆ ਕਿ ਡੀਐਮਡੀ ਬਿਮਾਰੀ ਤੋਂ ਪੀੜਤ ਹੈ। ਜਿਸਦਾ ਦੇਸ਼ ਵਿਚ ਇਲਾਜ਼ ਨਹੀਂ ਹੈ। ਇਸ ਤੋਂ ਬਾਅਦ ਬੱਚੇ ਦੀ ਦੇਖਭਾਲ ਵਾਸਤੇ ਉਸਨੇ ਨੌਕਰੀ ਛੱਡ ਦਿੱਤੀ।

ਪਿਛਲੇ ਸਾਲ 2024 ਨਵੰਬਰ ਤੋਂ ਉਹ ਲੋਕਾਂ ਤੋਂ ਆਪਣੇ ਪੁੱਤਰ ਲਈ ਮਦਦ ਮੰਗ ਰਹੇ ਹਨ। ਇਕ ਸਾਲ ਵਿਚ 1 ਕਰੋੜ ਰੁਪਏ ਹੀ ਇਕੱਠੇ ਹੋਏ ਹਨ। ਕੁਝ ਦਿਨ ਤੋਂ ਉਹ ਸੇਲਿਬ੍ਰਿਟੀ ਅਤੇ ਸੋਸ਼ਲ ਮੀਡੀਆ ਇਨਫਲੂਏਂਸਰ ਨੂੰ ਮਿਲੇ ਤਾਂ ਉਸ ਦੋਂ ਬਾਅਦ ਬੱਚੇ ਦੇ ਖਾਤੇ ਵਿਚ 2.10 ਕਰੋੜ ਰੁਪਏ ਹੀ ਆਏ ਹਨ। ਉਨ੍ਹਾਂ ਵੱਲੋਂ ਆਪਣੇ ਪੁੱਤਰ ਦੀ ਮਦਦ ਲਈ ਮੰਗਣ ਵਾਸਤੇ ਇਕ ਗੱਡੀ ਵੀ ਤਿਆਰ ਕਰਵਾਈ ਹੈ ਜਿਸ ਉਤੇ ਬੱਚੇ ਦੀ ਬਿਮਾਰੀ ਬਾਰੇ ਲਿਖਿਆ ਹੈ। ਪ੍ਰਿਆ ਨੇ ਦੱਸਿਆ ਕਿ ਮੈਡੀਕਲ ਗਰਾਉਂਡ ਉਤੇ ਉਸਦੇ ਪਤੀ ਹਰਪ੍ਰੀਤ ਦੀ ਦਿੱਲੀ ਵਿਚ ਡਿਊਟੀ ਹੈ। ਬੱਚੇ ਦਾ ਇਲਾਜ ਆਰਮੀ ਹਸਪਤਾਲ ਦਿੱਲੀ ਅਤੇ ਏਮਜ਼ ਦਿੱਲੀ ਵਿਚ ਚਲ ਰਿਹਾ ਹੈ। ਪਰ ਬਿਨਾਂ ਅਮਰੀਕੀ ਟੀਕੇ ਤੇ ਇਹ ਇਲਾਜ ਸੰਭਵ ਨਹੀਂ ਹੈ। ਬੱਚੇ ਦੇ ਇਲਾਜ ਵਾਸਤੇ ਸੋਨੂ ਸੂਦ ਨੇ ਵੀ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਹਰ ਸੰਭਵ ਮਦਦ ਕਰਨਗੇ। ਉਨ੍ਹਾਂ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਫਾਈਲ ਦਿੱਤੀ ਹੈ। ਮੁੱਖ ਮੰਤਰੀ ਭਰੋਸਾ ਦਿੱਤਾ ਹੈ ਕਿ ਉਹ ਛੇਤੀ ਉਨ੍ਹਾਂ ਦੇ ਦਫ਼ਤਰ ਤੋਂ ਫੋਨ ਆ ਜਾਵੇਗਾ। ਫੌਜੀ ਹਰਪ੍ਰੀਤ ਅਤੇ ਪ੍ਰਿਆ ਨੇ ਆਪਣੇ ਬੱਚੇ ਦੇ ਇਲਾਜ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ, ਤਾਂ ਜੋ ਅਮਰੀਕਾ ਤੋਂ ਬਿਮਾਰੀ ਦਾ ਟੀਕਾ ਮੰਗਵਾਇਆ ਜਾ ਸਕੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।