ਕਿਹਾ, ਜਿਵੇਂ ਬਿਆਨ ਦੇ ਰਹੇ ਹਨ ਲੱਗਦਾ ਸਰਕਾਰੀ ਪਾਗਲਖਾਨਾ ਬਣਾਉਣਾ ਪਵੇਗਾ
ਧੂਰੀ, 9 ਨਵੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਲੈ ਕੇ ਵੱਡਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਥੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨ’ ਦੇ ਤਹਿਤ ਪਹਿਲੇ ਜਥੇ ਨੂੰ ਹਰੀ ਝੰਡਾ ਦਿਖਾ ਕੇ ਰਵਾਨਾ ਕਰਨ ਪਹੁੰਚੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ 2026 ਆਉਣ ਤੱਕ ਸਾਰੇ ਪਾਗਲ ਹੋ ਜਾਣਗੇ। ਹੁਣ ਲੱਗਦਾ ਉਹ ਸੱਚੀ ਪਾਗਲ ਹੋ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਹੁਣ ਨਵਾਂ ਖਰਚਾ ਖੜ੍ਹਾ ਹੋ ਗਿਆ ਹੈ। ਸਰਕਾਰੀ ਨਵਾਂ ਪਾਗਲਖਾਨਾ ਬਣਾਉਣਾ ਪਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੱਗਦਾ ਰਾਜਾ ਵੜਿੰਗ ਕਿਤੇ ਨਵਜੋਤ ਸਿੱਧੂ ਵੱਲੋਂ ਕੀਤੇ ਟੂਣੇ ਤਾਂ ਨਹੀਂ ਲੰਘ ਗਿਆ।




