ਬਲਾਕ ਪੱਧਰੀ ਇਕ ਦਿਨਾਂ ਅਧਿਆਪਕ ਟ੍ਰੇਨਿੰਗ ਕੈਂਪ ਲਗਾਇਆ

ਪੰਜਾਬ

ਰਾਜਪੁਰਾ, 10 ਨਵੰਬਰ, ਦੇਸ਼ ਕਲਿੱਕ ਬਿਓਰੋ :

ਸਿੱਖਿਆ ਵਿਭਾਗ ਵੱਲੋਂ ਇਕ ਦਿਨਾਂ ਅਧਿਆਪਕ ਟ੍ਰੇਨਿੰਗ ਕੈਂਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੀਵ ਸ਼ਰਮਾ ਦੇ ਨਿਰਦੇਸ਼ਾਂ ਉਤੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਚ ਲਗਾਇਆ ਗਿਆ। ਕੈਂਪ ਵਿਚ ਸਕੂਲ ਮੁੱਖ ਅਧਿਆਪਕਾ ਸੁਧਾ ਨੇ ਇਸ ਟ੍ਰੇਨਿੰਗ ਕੈਂਪ ਨੂੰ ਸਫਲ ਬਣਾਉਣ ਵਿਚ ਪੂਰਣ ਸਹਿਯੋਗ ਦਿੱਤਾ। ਹਿੰਦੀ ਵਿਸ਼ੇ ਦੇ ਪਟਿਆਲਾ ਜ਼ਿਲ੍ਹਾ ਦੇ ਬਲਾਕ ਡਾਹਰੀਆ, ਰਾਜਪੁਰਾ 1 ਅਤੇ ਰਾਜਪੁਰਾ 2 ਦੇ ਹਿੰਦੀ ਅਧਿਆਪਕਾਂ ਨੇ ਇਸ ਟ੍ਰੇਨਿੰਗ ਕੈਂਪ ਵਿਚ ਹਿੱਸਾ ਲਿਆ।

ਕੈਂਪ ਵਿਚ ਸੀਈਪੀ ਤੇ ਐਚਪੀਸੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕਵਿਤਾ ਕੀ ਹੈ? ਕਵਿਤਾ ਉਚਾਰਣ ਉਤੇ ਗੱਲ ਕੀਤੀ ਗਈ ਤੇ ਅਧਿਆਪਕਾ ਵੱਲੋਂ ਆਪਣੇ ਆਪਣੇ ਢੰਗ ਨਾਲ ਕਵਿਤਾ ਉਚਾਰਣ ਕੀਤਾ ਗਿਆ। ਛੇਵੀਂ ਤੋਂ ਅੱਠਵੀਂ ਕਲਾਸ ਦੀ ਵਿਸ਼ਾ ਪੁਸਤਕਾਂ ਤੇ ਚੈਨਲਾਂ ਸਬੰਧੀ ਪ੍ਰਸ਼ਨ ਮੁਕਾਬਲਾ ਕਰਵਾਇਆ ਗਿਆ। ਗਲਪ ਵਿਧਾ, ਅੱਠਵੀਂ, 10ਵੀਂ ਦੇ ਪ੍ਰਸ਼ਨ ਪੱਤਰ ਤੇ ਡਿਜ਼ੀਟਲ ਦਾ ਹਿੰਦੀ ਭਾਸ਼ਾ ਵਿਚ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ।  ਟ੍ਰੇਨਿੰਗ ਦੇਣ ਲਈ ਵਿਸ਼ੇਸ਼ ਤੌਰ ਉਤੇ ਡੀ ਆਰ ਪੀ ਕੁਲਦੀਪ ਸਿੰਘ, ਬੀ ਆਰ ਪੀ ਨੀਰੂ, ਉਰਮਲਾ ਦੇਵੀ, ਨੀਤੂ ਅਤੇ ਮਮਤਾ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਬੀ ਆਰ ਸੀ ਰਾਜਪੁਰਾ 1 ਰਸ਼ਮੀ, ਬੀ ਆਰ ਸੀ ਰਾਜਪੁਰਾ 2 ਅਨੁਪਮ ਨੇ ਵਿਸ਼ੇਸ਼ ਸਹਿਯੋਗ ਕੀਤਾ। ਟ੍ਰੇਨਿੰਗ ਦੌਰਾਨ ਪਟਿਆਲਾ ਦੇ ਡੀਆਰ ਸੀ ਲਲਿਤ ਨੇ ਆਪਣੇ ਵਿਚਾਰ ਅਧਿਆਪਕਾਂ ਨਾਲ ਸਾਂਝੇ ਕੀਤੇ। ਕੈਂਪ ਤੋਂ ਆਉਣ ਵਾਲੇ ਸਮੇਂ ਵਿਚ ਸਿੱਖਿਆ ਪੱਧਰ ਨੂੰ ਹੋਰ ਉਚਾ ਪੱਧਰ ਤੱਕ ਪਹੁੰਚਾਉਣ ਵਿਚ ਵੱਡਾ ਯੋਗਦਾਨ ਰਹੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।