ਖਾਲਸਾ ਏਡ ਇੰਡੀਆ ਮੁਖੀ ਨੇ ਦਿੱਤਾ ਅਸਤੀਫਾ, ਪੜ੍ਹੋ ਕੀ ਹੈ ਕਾਰਨ

ਪੰਜਾਬ

ਚੰਡੀਗੜ੍ਹ, 12 ਨਵੰਬਰ: ਦੇਸ਼ ਕਲਿੱਕ ਬਿਊਰੋ :

ਖਾਲਸਾ ਏਡ ਇੰਡੀਆ ਮੁਖੀ ਦਵਿੰਦਰਜੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਚਾਰ ਸਾਥੀਆਂ ਨੇ ਵੀ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਅਸਤੀਫੇ ਦਾ ਕਰਨ ਖਾਲਸਾ ਏਡ ਦੇ ਮਾੜੇ ਪ੍ਰਬੰਧਨ, ਪਾਰਦਰਸ਼ਤਾ ਦੀ ਘਾਟ ਅਤੇ ਯੂਕੇ ਹੈੱਡਕੁਆਰਟਰ ਦੀ ਦਖਲਅੰਦਾਜ਼ੀ ਦਾ ਹਵਾਲਾ ਦਿੱਤਾ।

ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਮੀਡੀਆ ਨਾਲ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਤੋਂ ਪੂਰੀ ਲਗਨ ਨਾਲ ਸੇਵਾ ਕੀਤੀ ਹੈ, ਪਰ ਹੁਣ, ਖਾਲਸਾ ਏਡ ਦੇ ਅੰਦਰ ਵਿਗੜਦੀ ਸਥਿਤੀ ਕਾਰਨ, ਉਹ ਅੱਗੇ ਕੰਮ ਜਾਰੀ ਨਹੀਂ ਰੱਖ ਸਕਦੇ। ਉਨ੍ਹਾਂ ਦੱਸਿਆ ਕਿ ਪਿਛਲੀ ਟੀਮ ਦੇ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ 2023 ਵਿੱਚ ਆਪ੍ਰੇਸ਼ਨ ਲੀਡ ਦਾ ਅਹੁਦਾ ਸੰਭਾਲਿਆ ਸੀ। ਸੀਈਓ ਵੱਲੋਂ ਕਈ ਬਹੁਤ ਹੀ ਜ਼ਿਆਦਾ ਪ੍ਰਮੁੱਖ ਅਤੇ ਅਹਿਮ ਫ਼ੈਸਲਿਆਂ ਵਿਚ ਦੇਰੀ, ਫੀਲਡ ਆਪ੍ਰੇਸ਼ਨਾਂ ਵਿਚ ਰੁਕਾਵਟਾਂ ਪਾਉਣਾ, ਲੋੜਵੰਦਾਂ ਦੀ ਸੇਵਾ ਲਈ ਖ਼ਰੀਦੇ ਜਾਣ ਵਾਲੇ ਸਾਮਾਨ ਦੇ ਸਪਲਾਇਰਾਂ ਅਤੇ ਸੇਵਾ ਕਰ ਰਹੇ ਵਲੰਟੀਅਰਾਂ ਦੀਆਂ ਪੇਮੈਂਟਾਂ ਨੂੰ ਵਾਰ-ਵਾਰ ਰੋਕਿਆ ਗਿਆ ਅਤੇ ਭਾਰਤੀ ਟੀਮ ਦੇ ਅਧਿਕਾਰ ਖੋਹ ਲਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।